ਡੈਬਿਊ ਟੈਸਟ ਦੀ ਪਾਰੀ ’ਚ 5 ਵਿਕਟਾਂ ਲੈਣ ਵਾਲੇ 6ਵੇਂ ਭਾਰਤੀ ਸਪਿਨਰ ਬਣੇ ਅਕਸ਼ਰ

02/17/2021 11:13:32 AM

ਚੇਨਈ (ਵਾਰਤਾ): ਲੈਫਟ ਆਰਮ ਸਪਿਨਰ ਅਕਸ਼ਰ ਪਟੇਲ ਆਪਣੇ ਡੈਬਿਊ ਟੈਸਟ ਦੀ ਇਕ ਪਾਰੀ ਵਿਚ 5 ਵਿਕਟਾਂ ਲੈਣ ਵਾਲੇ ਭਾਰਤ ਦੇ 6ਵੇਂ ਸਪਿਨਰ ਬਣ ਗਏ ਹਨ। ਪਟੇਲ ਨੇ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਦੀ ਦੂਜੀ ਪਾਰੀ ਵਿਚ 60 ਦੋੜਾਂ ’ਤੇ 5 ਵਿਕਟਾਂ ਅਤੇ ਮੈਚ ਵਿਚ ਕੁੱਲ 7 ਵਿਕਟਾਂ ਹਾਸਲ ਕੀਤੀਆਂ।

ਭਾਰਤ ਵੱਲੋਂ ਡੈਬਿਊ ਟੈਸਟ ਦੀ ਪਾਰੀ ਵਿਚ 5 ਵਿਕਟਾਂ ਲੈਣ ਵਾਲੇ ਗੇਂਦਬਾਜ਼ ਇਸ ਪ੍ਰਕਾਰ ਹਨ:
5/64- ਵੀਵੀ ਕੁਮਾਰ ਬਨਾਮ ਪਾਕਿਸਤਾਨ, ਦਿੱਲੀ (1960/61)
6/103- ਦਿਲੀਪ ਦੋਸ਼ੀ ਬਨਾਮ ਆਸਟਰੇਲੀਆ, ਚੇਨਈ (1979/80)
8/61 ਅਤੇ 8/75- ਨਰਿੰਦਰ ਹਿਰਵਾਨੀ ਬਨਾਮ ਵੈਸਡ ਇੰਡੀਜ਼, ਚੇਨਈ (1987/88)
5/71- ਅਮਿਤ ਮਿਸ਼ਰਾ ਬਨਾਮ ਆਸਟਰੇਲੀਆ, ਮੋਹਾਲੀ (2008/09)
6/47- ਰਵਿਚੰਦਰਨ ਅਸ਼ਵਿਨ ਬਨਾਮ ਵੈਸਟ ਇੰਡੀਜ਼, ਦਿੱਲੀ (2011/12)
5/60- ਅਕਸ਼ਰ ਪਟੇਲ ਬਨਾਮ ਇੰਗਲੈਂਡ, ਚੇਨਈ (2020/21)


cherry

Content Editor

Related News