TEAM INDIA ''ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ ''ਚ ਹੀ ਕਰ''ਤਾ ਕਮਾਲ

Friday, May 29, 2026 - 06:10 PM (IST)

TEAM INDIA ''ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ ''ਚ ਹੀ ਕਰ''ਤਾ ਕਮਾਲ

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੇ ਖਿਲਾਫ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ਵਿੱਚ 38 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੀ ਸਭ ਤੋਂ ਵੱਡੀ ਸਟਾਰ 24 ਸਾਲਾ ਤੇਜ਼ ਗੇਂਦਬਾਜ਼ ਨੰਦਨੀ ਸ਼ਰਮਾ ਰਹੀ, ਜਿਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ ਪਹਿਲੇ ਹੀ ਮੈਚ ਵਿੱਚ ਘਾਤਕ ਗੇਂਦਬਾਜ਼ੀ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਆਪਣੇ ਡੈਬਿਊ ਮੈਚ ਵਿੱਚ ਨੰਦਨੀ ਸ਼ਰਮਾ ਸਭ ਤੋਂ ਸਫਲ ਭਾਰਤੀ ਗੇਂਦਬਾਜ਼ ਬਣ ਕੇ ਉੱਭਰੀ। ਉਸ ਨੇ ਆਪਣੇ 4 ਓਵਰਾਂ ਦੇ ਕੋਟੇ ਵਿੱਚ 34 ਦੌੜਾਂ ਦੇ ਕੇ 3 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਉਸ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਇੰਗਲੈਂਡ ਨੂੰ ਹਰਾਉਣ ਵਿੱਚ ਸਫਲ ਰਿਹਾ।

ਗੌਰਤਲਬ ਹੈ ਕਿ ਜਦੋਂ ਨੰਦਨੀ ਸ਼ਰਮਾ ਦੀ ਚੋਣ ਇੰਗਲੈਂਡ ਦੌਰੇ ਅਤੇ ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਕੀਤੀ ਗਈ ਸੀ, ਤਾਂ ਕ੍ਰਿਕਟ ਜਗਤ ਵਿੱਚ ਕਾਫੀ ਹੈਰਾਨੀ ਜਤਾਈ ਗਈ ਸੀ। ਹੈਰਾਨੀ ਦਾ ਕਾਰਨ ਇਹ ਸੀ ਕਿ ਨੰਦਨੀ ਨੇ ਉਸ ਸਮੇਂ ਤੱਕ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਸੀ। ਹਾਲਾਂਕਿ, ਵਿਸ਼ਵ ਕੱਪ ਤੋਂ ਠੀਕ ਪਹਿਲਾਂ ਨੰਦਨੀ ਨੇ ਅਜਿਹਾ ਪ੍ਰਦਰਸ਼ਨ ਕਰਕੇ ਆਪਣੇ ਚੋਣਕਾਰਾਂ ਦੇ ਫੈਸਲੇ ਨੂੰ ਬਿਲਕੁਲ ਸਹੀ ਸਾਬਤ ਕਰ ਦਿੱਤਾ ਹੈ।

ਨੰਦਨੀ ਸ਼ਰਮਾ ਪਹਿਲੀ ਵਾਰ WPL 2026 ਦੇ ਸੀਜ਼ਨ ਦੌਰਾਨ ਚਰਚਾ ਵਿੱਚ ਆਈ ਸੀ, ਜਿੱਥੇ ਉਹ ਦਿੱਲੀ ਕੈਪੀਟਲਸ (Delhi Capitals) ਦੀ ਟੀਮ ਦਾ ਹਿੱਸਾ ਸੀ। ਉਸ ਨੇ ਉਸ ਸੀਜ਼ਨ ਵਿੱਚ ਇੱਕ ਹੀ ਮੈਚ ਵਿੱਚ ਹੈਟ੍ਰਿਕ ਅਤੇ 5 ਵਿਕਟਾਂ ਲੈ ਕੇ ਇਤਿਹਾਸਕ ਪ੍ਰਦਰਸ਼ਨ ਕੀਤਾ ਸੀ। ਉਸੇ ਪ੍ਰਦਰਸ਼ਨ ਦੇ ਆਧਾਰ 'ਤੇ ਉਸ ਨੂੰ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਹੈ।


author

Rakesh

Content Editor

Related News