ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ
Wednesday, Jul 22, 2026 - 04:04 PM (IST)
ਦੁਰਗ- ਛੱਤੀਸਗੜ੍ਹ ਦੇ ਦੁਰਗ 'ਚ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (ਜੇ.ਐੱਮ.ਐੱਫ.ਸੀ.) ਅਦਾਲਤ ਨੇ ਸਾਬਕਾ ਕ੍ਰਿਕਟਰ ਰਾਜੇਸ਼ ਚੌਹਾਨ ਵਿਰੁੱਧ ਕਥਿਤ ਧੋਖਾਧੜੀ ਦੇ ਮਾਮਲੇ 'ਚ ਮੋਹਨ ਨਗਰ ਥਾਣਾ ਪੁਲਸ ਨੂੰ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੋਸ਼ ਹੈ ਕਿ ਉਨ੍ਹਾਂ ਨੇ ਜਿੰਦਲ ਇਸਪਾਤ ਲਿਮਟਿਡ 'ਚ ਟਰਾਂਸਪੋਰਟ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਇਕ ਠੇਕੇਦਾਰ ਤੋਂ 17.52 ਲੱਖ ਰੁਪਏ ਦੀ ਠੱਗੀ ਕੀਤੀ।
ਪਟੀਸ਼ਨਕਰਤਾ ਦਿਨਕਰ ਵਿਸ਼ਵਾਮਿੱਤਰ ਦੇ ਅਨੁਸਾਰ ਉਨ੍ਹਾਂ ਦੀ ਮੁਲਾਕਾਤ ਦੋਸਤ ਸਰੋਜ ਕੁਮਾਰ ਰਾਹੀਂ ਰਾਜੇਸ਼ ਚੌਹਾਨ ਨਾਲ ਹੋਈ ਸੀ। ਗੱਲਬਾਤ ਦੌਰਾਨ ਰਾਜੇਸ਼ ਚੌਹਾਨ ਨੇ ਖੁਦ ਨੂੰ ਇਕ ਸਾਬਕਾ ਭਾਰਤੀ ਕ੍ਰਿਕਟਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਉਦਯੋਗਪਤੀ ਨਵੀਨ ਜਿੰਦਲ ਨਾਲ ਕਰੀਬੀ ਸਬੰਧਾਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਦੀ ਗੋਵਿੰਦ ਟ੍ਰਾਂਸਪੋਰਟ ਕੰਪਨੀ ਨੂੰ ਓਡੀਸ਼ਾ ਦੇ ਕਿਓਂਝਰ 'ਚ ਸਥਿਤ ਜਿੰਦਲ ਇਸਪਾਤ ਲਿਮਟਿਡ 'ਚ ਆਇਰਨ ਅਤੇ ਹੋਰ ਸਮੱਗਰੀ ਦੇ ਢੋਆ-ਢੁਆਈ ਦਾ ਇਕ ਵੱਡਾ ਠੇਕਾ ਮਿਲਿਆ ਸੀ ਅਤੇ ਸਾਂਝੇਦਾਰੀ 'ਚ ਟਰੱਕ ਲਗਾਉਣ ਦਾ ਚੰਗਾ ਮੁਨਾਫ਼ਾ ਹੋਵੇਗਾ।

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਭਰੋਸਾ ਹਾਸਲ ਕਰਨ ਲਈ ਰਾਜੇਸ਼ ਚੌਹਾਨ ਨੇ ਜਿੰਦਲ ਇਸਪਾਤ ਨਾਲ ਸੰਬੰਧਤ ਵਰਕ ਆਰਡਰ ਵੀ ਦਿਖਾਇਆ ਅਤੇ ਟਰਾਂਸਪੋਰਟ ਵਪਾਰ 'ਚ ਸਾਂਝੇਦਾਰੀ ਦਾ ਪ੍ਰਸਤਾਵ ਦਿੱਤਾ। ਬਾਅਦ 'ਚ ਜਾਂਚ 'ਚ ਇਹ ਦਸਤਾਵੇਜ਼ ਪੂਰੀ ਤਰ੍ਹਾਂ ਫਰਜ਼ੀ ਹੋਣ ਦੀ ਗੱਲ ਸਾਹਮਣੇ ਆਈ। ਦਿਨਕਰ ਵਿਸ਼ਵਮਿਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਣ 'ਤੇ ਉਨ੍ਹਾਂ ਨੂੰ ਕੋਰਟ ਦੀ ਸ਼ਰਨ ਲੈਣੀ ਪਈ। ਮਾਮਲੇ ਦੀ ਸੁਣਵਾਈ ਤੋਂ ਬਾਅਦ ਜੇਐੱਮਐੱਫਸੀ ਕੋਰਟ ਨੇ ਮੋਹਨ ਨਗਰ ਥਾਣਾ ਪੁਲਸ ਨੂੰ ਐੱਫਆਈਆੜ ਦਰਜ ਕਰ ਕੇ ਜਾਂਚ ਕਰਨ ਦਾ ਆਦੇਸ਼ ਦਿੱਤਾ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਰਾਜੇਸ਼ ਚੌਹਾਨ ਵਪਾਰੀ ਹੋਣ ਦੇ ਨਾਲ ਹੀ ਇਕ ਕ੍ਰਿਕਟ ਅਕਾਦਮੀ ਵੀ ਚਲਾਉਂਦੇ ਹਨ। ਪੁਲਸ ਨੇ ਦੱਸਿਆ ਕਿ ਮਾਮਲੇ 'ਚ ਕੋਰਟ ਦੇ ਆਦੇਸ਼ ਤੋਂ ਬਾਅਦ ਪੁਲਸ ਅੱਗੇ ਦੀ ਜਾਂਚ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
