ਅੰਤਰਰਾਸ਼ਟਰੀ ਕ੍ਰਿਕਟ ''ਚ ਵਾਪਸੀ ''ਤੇ ਡੀਵੀਲੀਅਰਜ਼ ਨੇ ਦੱਸਿਆ- ਕੀ ਚੱਲ ਰਿਹਾ ਹੈ ਦਿਲ ''ਚ

Friday, Jan 17, 2020 - 08:55 PM (IST)

ਅੰਤਰਰਾਸ਼ਟਰੀ ਕ੍ਰਿਕਟ ''ਚ ਵਾਪਸੀ ''ਤੇ ਡੀਵੀਲੀਅਰਜ਼ ਨੇ ਦੱਸਿਆ- ਕੀ ਚੱਲ ਰਿਹਾ ਹੈ ਦਿਲ ''ਚ

ਜਲੰਧਰ— ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਤੇ ਧਮਾਕੇਦਾਰ ਬੱਲੇਬਾਜ਼ ਏ. ਬੀ. ਡੀਵੀਲੀਅਰਜ਼ ਨੇ ਆਪਣੀ ਵਾਪਸੀ ਨੂੰ ਲੈ ਕੇ ਆਪਣੇ ਦਿਲ ਦੀ ਗੱਲ ਸਾਹਮਣੇ ਰੱਖੀ ਹੈ। ਡੀਵੀਲੀਅਰਜ਼ ਨੇ ਕਿਹਾ ਕਿ ਟੀ-20 'ਚ ਨਹੀਂ ਬਲਕਿ ਵਨ ਡੇ ਫਾਰਮੈਟ 'ਚ ਵਾਪਸੀ ਕਰਨਾ ਚਾਹੁੰਦਾ ਹਾਂ। ਡੀਵੀਲੀਅਰਜ਼ ਨੇ ਆਪਣੀ ਵਾਪਸੀ ਨੂੰ ਲੈ ਕੇ ਦੱਖਣੀ ਅਫਰੀਕਾ ਕਪਤਾਨ ਤੇ ਕੋਚ ਮਾਰਕ ਬਾਊਚਰ ਨਾਲ ਹੀ ਗੱਲ ਕੀਤੀ ਹੈ।

PunjabKesari
ਡੀਵੀਲੀਅਰਜ਼ ਨੇ ਕਿਹਾ ਕਿ ਮੈਂ ਫਿਰ ਤੋਂ ਦੱਖਣੀ ਅਫਰੀਕਾ ਦੇ ਲਈ ਸਫੇਦ ਗੇਂਦ ਨਾਲ ਖੇਡਣਾ ਪਸੰਦ ਕਰਾਂਗਾ। ਮੈਂ ਦੱਖਣੀ ਅਫਰੀਕਾ ਦੇ ਕੋਚ ਮਾਰਕ ਬਾਊਚਰ ਤੇ ਨਵੇਂ ਨਿਰਦੇਸ਼ਕ ਗ੍ਰੀਮ ਸਮਿਥ, ਕਪਤਾਨ ਫਾਫ ਡੁ ਪਲੇਸਿਸ ਦੇ ਨਾਲ ਕੰਮ ਕਰਨ ਦੇ ਲਈ ਬੇਤਾਬ ਹਾਂ। ਇਹ ਅਜੇ ਵੀ ਇਕ ਲੰਮਾ ਰਸਤਾ ਹੈ ਤੇ ਬਹੁਤ ਕੁਝ ਹੋ ਸਕਦਾ ਹੈ। ਆਈ. ਪੀ. ਐੱਲ. ਆ ਰਿਹਾ ਹੈ ਤੇ ਮੈਂ ਇਸ ਸਮੇਂ ਵੀ ਫਾਰਮ 'ਚ ਹਾਂ। ਇਸ ਲਈ ਮੈਂ ਆਪਣੇ ਨਾਂ ਟੀ-20 ਵਿਸ਼ਵ ਕੱਪ ਦੇ ਲਈ ਸੋਚ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਕਿ ਸਭ ਕੁਝ ਠੀਕ ਹੋ ਜਾਵੇਗਾ।

PunjabKesari
ਡੀਵੀਲੀਅਰਜ਼ ਨੇ ਇਸ ਦੇ ਨਾਲ ਹੀ ਨਵੇਂ ਕੋਚ ਮਾਰਕ ਬਾਊਚਰ ਤੇ ਦੱਖਣੀ ਅਫਰੀਕਾ ਕ੍ਰਿਕਟ ਦੇ ਨਵੇਂ ਨਿਰਦੇਸ਼ਕ ਬਣੇ ਗ੍ਰੀਮ ਸਮਿਥ ਦੀ ਖੂਬ ਸ਼ਲਾਘਾ ਕੀਤੀ। ਇਨ੍ਹਾਂ ਦੋਵਾਂ ਸਾਬਕਾ ਸਾਥੀ ਖਿਡਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਾ ਹੈ ਇਹ ਦੋਵੇਂ ਦੱਖਣੀ ਅਫਰੀਕਾ ਦੀ ਕ੍ਰਿਕਟ ਨੂੰ ਹੋਰ ਅੱਗੇ ਲੈ ਕੇ ਜਾਣਗੇ। ਜ਼ਿਕਰਯੋਗ ਹੈ ਕਿ ਡੀਵੀਲੀਅਰਜ਼ ਆਸਟਰੇਲੀਆਈ ਟੀ-20 ਲੀਗ ਬਿਗ ਬੈਸ਼ 'ਚ ਬ੍ਰਿਸਬੇਨ ਹੀਟ ਵਲੋਂ ਖੇਡ ਰਹੇ ਹਨ ਤੇ ਉਮੀਦ ਲਗਾ ਰਹੇ ਹਾਂ ਕਿ ਉਸਦੇ ਬਿਗ ਬੈਸ਼ ਦੇ ਪ੍ਰਦਰਸ਼ਨ ਨਾਲ ਟੀ-20 ਵਿਸ਼ਵ ਕੱਪ ਲਈ ਦੱਖਣੀ ਅਫਰੀਕਾ ਟੀਮ 'ਚ ਉਸਦੀ ਚੋਣ ਹੋ ਜਾਵੇਗੀ।


author

Gurdeep Singh

Content Editor

Related News