DDCA ਸੱਕਤਰ ਵਿਨੋਦ ਤਿਹਾਰਾ ਦਾ ਪਰਦਾਫਾਸ਼, ਆਈਸੋਲੇਸ਼ਨ ਨਹੀਂ, ਜੇਲ੍ਹ ਵਿਚ ਹੈ ਬੰਦ!

4/22/2020 5:34:32 PM

ਨਵੀਂ ਦਿੱਲੀ : ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (DDCA) ਦੇ ਸਕੱਤਰ ਵਿਨੋਦ ਤਿਹਾਰਾ ਦਾ ਇਕ ਵੱਡਾ ਝੂਠ ਸਾਹਮਣੇ ਆਇਆ ਹੈ। ਵਿਨੋਦ ਤਿਹਾਰਾ 'ਤੇ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਉਸ ਦੇ ਅੰਦਰ ਕੋਰੋਨਾ ਵਾਇਰਸ ਦੇ ਲੱਛਮ ਪਾਏ ਗਏ ਸੀ ਅਤੇ ਆਈਸੋਲੇਸ਼ਨ ਵਿਚ ਹਨ ਪਰ ਹੁਣ ਖੁਲਾਸਾ ਹੋਇਆ ਕਿ ਉਹ ਜੇਲ ਵਿਚ ਬੰਦ ਹਨ। 

ਪਰਿਵਾਰ ਨੇ ਲੁਕਾਈ ਗ੍ਰਿਫਤਾਰੀ ਦੀ ਗੱਲ
PunjabKesari

ਮੇਰਠ ਐੱਸ. ਐੱਸ. ਪੀ. ਅਜੇ ਸਾਹਨੀ ਨੇ ਮੀਡੀਆ ਨੂੰ ਕਿਹਾ ਕਿ ਦਿੱਲੀ ਦੇ ਨਿਵਾਸੀ ਵਿਨੋਦ ਤਿਹਾਰਾ ਨਾਂ ਦੇ ਵਿਅਕਤੀ ਨੂੰ ਜੀ. ਐੱਸ. ਟੀ. ਮਾਨਦੰਡਾਂ ਦੀ ਉਲੰਘਣਾ ਦੇ ਦੋਸ਼ਵਿਚ 17 ਮਾਰਚ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੀ ਨੋਇਡਾ ਬ੍ਰਾਂਚ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਮੇਰਠ ਜੇਲ ਵਿਚ ਬੰਦ ਹਨ। ਮਾਰਚ ਦੇ ਮੱਧ ਤੋਂ ਹੀ ਤਿਹਾਰਾ ਨਾਲ ਸੰਪਰਕ ਨਹੀਂ ਹੋ ਰਿਹਾ ਹੈ ਜਿਸ ਕਾਰਨ ਉਸ ਦੇ ਗਰੁਪ ਦੇ ਮੈਂਬਰਾਂ ਸਣੇ ਡੀ. ਡੀ. ਸੀ. ਏ. ਅਧਿਕਾਰੀ ਘਬਰਾਏ ਹੋਏ ਹਨ।

PunjabKesari

ਡੀ. ਡੀ. ਸੀ. ਏ. ਦੇ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਕਾਫੀ ਸਮੇਂ ਤੋਂ ਸਾਨੂੰ ਲੱਗਾ ਕਿ ਵਿਨੋਦ ਨੂੰ ਕੋਵਿਡ-19 ਦੇ ਲਈ ਪਾਜ਼ੇਟਿਵ ਪਾਇਆ ਜਾ ਚੁੱਕਾ ਹੈ। ਇਕ ਦੋ ਲੋਕਾਂ ਨੇ ਉਸ ਦੇ ਪਰਿਵਾਰ ਦੇ ਮੈੰਬਰਾਂ ਨਾਲ ਸੰਪਰਕ ਕੀਤਾ ਸੀ ਅਤੇ ਦੱਸਿਆ ਸੀ ਕਿ ਉਹ ਅਲੱਗ ਰਹਿ ਰਹੇ ਹਨ। ਉਸਦਾ ਫੋਨ ਪਿਛਲੇ 1 ਮਹੀਨੇ ਤੋਂ ਬੰਦ ਹੈ। ਪੈਸਿਆਂ ਦੀ ਹੇਰਾਫੇਰੀ ਨੂੰ ਲੈ ਕੇ ਡੀ. ਸੀ. ਸੀ. ਏ. ਦੇ ਲੋਕਪਾਲ ਨਿਆਏਮੂਰਤੀ  (ਰਿਟਾਇਰਡ) ਦੀਪਕ ਵਰਮਾ ਵੱਲੋਂ ਸਕਾਈਪ 'ਤੇ ਆਯੋਜਿਤ ਹਾਲੀਆ ਆਨਲਾਈਨ ਸੁਣਵਾਈ ਦੌਰਾਨ ਸੰਸਥਾ ਦੇ ਇਕ ਵਕੀਲ ਅਤੇ ਉਸਦੇ ਕਰੀਬੀ ਨੇ ਚੋਟੀ ਪਰੀਸ਼ਦ ਦੇ ਮੈਂਬਰਾਂ ਨੂੰ ਦੱਸਿਆ ਕਿ ਉਸ ਨੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਅਸੀਂ ਸਾਰੇ ਪਰੇਸ਼ਾਨ ਹੋ ਗਏ ਕਿਉਂਕਿ 15 ਮਾਰਚ ਤਕ ਅਸੀਂ ਸਾਰੇ ਤਿਹਾਰਾ ਨਾਲ ਵੱਖ-ਵੱਖ ਜਗ੍ਹਾਵਾਂ 'ਤੇ ਮਿਲੇ ਸੀ। ਅਸੀਂ ਕਿਹਾ ਕਿ ਸਾਨੂੰ ਇਸ ਬਾਰੇ ਸੂਚਿਤ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਸਾਨੂੰ ਵੀ ਖੁਦ ਨੂੰ ਵੱਖ ਰੱਖਣ ਦੀ ਜ਼ਰੂਰਤ ਸੀ। ਫਿਰ ਉਸ ਨੇ ਕਿਹਾ ਕਿ ਜੇਕਰ ਤੁਸੀਂ ਲੋਕ ਕੋਵਿਡ-19 ਨਾਲ ਪੀੜਤ ਹੁੰਦੇ ਤਾਂ ਹੁਣ ਤਕ ਪਤਾ ਚਲ ਜਾੰਦਾ। ਇਹ ਬਹੁਤ ਹੀ ਸ਼ੱਕ ਵਾਲੀ ਗੱਲ ਸੀ। ਲਾਕਡਾਊਨ ਕਾਰਨ ਇਹ ਤਾਂ ਸਮਝਿਆ ਜਾ ਸਕਦਾ ਹੈ ਕਿ ਉਸ ਦੀ ਜ਼ਮਾਨਤ ਦੀ ਅਰਜ਼ੀ ਟਾਲ ਦਿੱਤੀ ਗਈ ਹੈ।


Ranjit

Content Editor Ranjit