DDCA ਦੀ AGM ''ਚ ਹੱਥੋਪਾਈ, ਗੰਭੀਰ ਨੇ ਕਿਹਾ ਇਸ ਨੂੰ ਭੰਗ ਕਰ ਦਿਓ

12/30/2019 12:47:07 AM

ਨਵੀਂ ਦਿੱਲੀ— ਰਾਜਨੀਤੀ ਤੇ ਵਿਵਾਦਾਂ ਦੀ ਦਲਦਲ ਵਿਚ ਫਸੇ ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਵਿਚ ਚੱਲ ਰਿਹਾ ਆਪਸੀ ਵਿਵਾਦ ਐਤਵਾਰ ਨੂੰ ਉਸ ਸਮੇਂ ਹੋਰ ਗਹਿਰਾ ਹੋ ਗਿਆ ਜਦੋਂ ਇਸ ਦੀ ਏ. ਜੀ. ਐੱਮ. ਵਿਚ ਹੱਥੋਪਾਈ ਵਰਗਾ ਸ਼ਰਮਨਾਕ ਨਜ਼ਾਰਾ ਦੇਖਣ ਨੂੰ ਮਿਲਿਆ। ਦਿੱਲੀ ਦੇ ਸਾਬਕਾ ਭਾਰਤੀ ਕ੍ਰਿਕਟਰ ਤੇ ਹੁਣ ਦਿੱਲੀ ਤੋਂ ਸੰਸਦ ਮੈਂਬਰ ਬਣ ਚੁੱਕੇ ਗੌਤਮ ਗੰਭੀਰ ਨੇ ਇਸ ਘਟਨਾ 'ਤੇ ਭਾਰੀ ਨਾਰਾਜ਼ਗੀ ਜਤਾਈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇਸ ਮਾਮਲੇ ਵਿਚ ਦਖਲ ਦੇਣ ਤੇ ਦਿੱਲੀ ਦੀ ਕ੍ਰਿਕਟ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰਨ ਲਈ ਕਿਹਾ । ਡੀ. ਡੀ. ਸੀ. ਏ. ਦੀ ਏ. ਜੀ. ਐੈੱਮ. ਵਿਚ ਹੱਥੋਪਾਈ ਦੀ ਵੀਡੀਓ ਕਲਿਪਿੰਗ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ, ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਮੰਚ 'ਤੇ ਇਕ-ਦੂਜੇ ਨਾਲ ਹੱਥੋਪਾਈ ਹੋ ਰਹੇ ਹਨ।
ਡੀ. ਡੀ. ਸੀ. ਏ. ਨੇ ਇਥੇ ਤਿੱਖੀ ਝੜਪ ਤੇ ਹੱਥੋਪਾਈ ਵਿਚਾਲੇ ਖਤਮ ਹੋਈ ਆਪਣੀ ਸਾਲਾਨਾ ਆਮ ਬੈਠਕ ਦੌਰਾਨ ਰਿਟਾ. ਜਸਟਿਸ ਦੀਪਕ ਵਰਮਾ ਨੂੰ ਆਪਣਾ ਨਵਾਂ ਲੋਕਪਾਲ ਨਿਯੁਕਤ ਕੀਤਾ।  ਡੀ. ਡੀ. ਸੀ. ਏ. ਨੇ ਬਿਆਨ 'ਚ ਕਿਹਾ ਕਿ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਾਰੇ ਪ੍ਰਸਤਾਵਾਂ ਨੂੰ ਪਾਸ ਕੀਤਾ ਹੈ।


Gurdeep Singh

Content Editor

Related News