DC vs SRH : ਪਿੱਚ ਨੂੰ ਲੈ ਕੇ ਸ਼੍ਰੇਅਸ ਨੇ ਜਤਾਈ ਹੈਰਾਨਗੀ, ਕਹੀ ਇਹ ਗੱਲ

Wednesday, Sep 30, 2020 - 12:22 AM (IST)

ਨਵੀਂ ਦਿੱਲੀ- ਪੁਆਇੰਟ ਟੇਬਲ 'ਚ 2 ਮੈਚ ਜਿੱਤ ਕੇ ਟਾਪ 'ਤੇ ਚੱਲ ਰਹੀ ਦਿੱਲੀ ਕੈਪੀਟਲਸ ਦੀ ਟੀਮ ਨੂੰ ਹੁਣ ਤੱਕ ਦੋਵੇਂ ਮੈਚ ਹਾਰ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਤੋਂ ਆਬੂ ਧਾਬੀ ਦੇ ਮੈਦਾਨ 'ਤੇ ਹਾਰ ਝੱਲਣੀ ਪਈ। ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ 15 ਦੌੜਾਂ ਨਾਲ ਮੈਚ ਗੁਆ ਬੈਠੀ। ਮੈਚ ਹਾਰਨ ਤੋਂ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ 160 ਦੌੜਾਂ ਦਾ ਪਿੱਛਾ ਕਰਦੇ ਹੋਏ ਅਸੀਂ ਖੁਸ਼ ਸੀ। ਇਹ ਇਕ ਬਰਾਬਰ ਸਕੋਰ ਸੀ। ਉਹ ਪਿੱਚ ਨੂੰ ਸਾਡੇ ਤੋਂ ਵਧੀਆ ਜਾਣਦੇ ਸਨ। ਹੈਦਰਾਬਾਦ ਨੂੰ ਜਿੱਤ ਦਾ ਸਿਹਰਾ ਦਿੱਤਾ ਜਾਂਦਾ ਹੈ।
ਸ਼੍ਰੇਅਸ ਬੋਲੇ- ਇਹ ਅਸਲ 'ਚ ਹੈਰਾਨੀਜਨਕ ਸੀ ਕਿ ਪਿੱਚ ਦੂਜੀ ਪਾਰੀ 'ਚ ਦੋ ਪੇਸ ਦੇ ਨਾਲ ਖੇਡੀ। ਅਸੀਂ ਸੋਚਿਆ ਕਿ ਤਰੇਲ ਇਕ ਵੱਡੇ ਪੈਮਾਨੇ 'ਤੇ ਭੂਮਿਕਾ ਨਿਭਾਏਗੀ ਅਤੇ ਗੇਂਦ ਵਧੀਆ ਤਰ੍ਹਾ ਨਾਲ ਆਵੇਗੀ ਪਰ ਅਜਿਹਾ ਨਹੀਂ ਹੋਇਆ। ਅਸੀਂ ਜਿਸ ਤਰ੍ਹਾ ਨਾਲ ਚਾਹੁੰਦੇ ਸੀ ਉਸ ਤਰ੍ਹਾਂ ਨਾਲ ਨਹੀਂ ਹੋਇਆ।
ਸ਼੍ਰੇਅਸ ਬੋਲੇ- ਅਸੀਂ ਇਸ ਸਮੇਂ ਕੋਈ ਬਹਾਨਾ ਨਹੀਂ ਦੇ ਸਕਦੇ। ਅਸੀਂ ਗਰਾਊਂਡ ਦੇ ਜ਼ਮੀਨੀ ਮਾਪ ਨੂੰ ਭੁੱਲਾ ਦਿੱਤਾ। ਸਾਨੂੰ ਪਤਾ ਸੀ ਕਿ ਇੱਥੇ ਦਾ ਮੈਦਾਨ ਵਧੀਆ ਹੈ ਅਤੇ ਅਸੀਂ ਡਬਲ ਕੱਢ ਸਕਦੇ ਹਾਂ। ਇਹ ਸਾਡੇ ਲਈ ਕਾਰਗਰ ਵੀ ਸਾਬਤ ਹੋਣਾ ਸੀ। ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਜਦੋ ਇੱਥੇ ਖੇਡਾਂਗੇ ਤਾਂ ਅਸੀਂ ਆਪਣੀ ਗਲਤੀਆਂ ਨਹੀਂ ਦੁਹਰਾਵਾਂਗੇ।


Gurdeep Singh

Content Editor

Related News