ਦਿੱਲੀ ਨੇ ਬਣਾਇਆ Powerplay ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ-ਪ੍ਰਿਥਵੀ ਜੁੜੇ ਇਸ ਲਿਸਟ ''ਚ
Thursday, Apr 21, 2022 - 08:29 PM (IST)

ਮੁੰਬਈ- ਦਿੱਲੀ ਕੈਪੀਟਲਸ ਦੇ ਲਈ ਬੁੱਧਵਾਰ ਦਾ ਦਿਨ ਬੇਹੱਦ ਖਾਸ ਰਿਹਾ। ਕੋਵਿਡ-19 ਦੇ ਮਾਮਲੇ ਆਉਣ ਤੋਂ ਬਾਅਦ ਦਿੱਲੀ ਕੈਪੀਟਲਸ ਖੇਮੇ 'ਚ ਜੋ ਡਰ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ ਉਸ ਨੂੰ ਟੀਮ ਦੇ ਕਪਤਾਨ ਰਿਸ਼ਭ ਪੰਤ ਨੇ ਆਪਣੇ ਖਿਡਾਰੀਆਂ ਦੇ ਜ਼ੋਰਦਾਰ ਪ੍ਰਦਰਸ਼ਨ ਦੇ ਕਾਰਨ ਦਰਸ਼ਕਾਂ ਦੇ ਮਨ ਤੋਂ ਬਾਹਰ ਕੱਢ ਦਿੱਤਾ। ਪੰਜਾਬ ਦੇ ਵਿਰੁੱਧ ਮੈਚ ਵਿਚ ਪਹਿਲਾਂ ਉਨ੍ਹਾਂ ਨੇ ਆਪਣੇ ਗੇਂਦਬਾਜ਼ਾਂ ਦੀ ਮਦਦ ਨਾਲ ਸਿਰਫ 116 ਦੌੜਾਂ ਦਾ ਟੀਚਾ ਦਿੱਤਾ। ਉਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਓਪਨਰਸ ਨੇ ਧਮਾਕੇਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਪ੍ਰਿਥਵੀ ਸ਼ਾਹ ਨੇ ਇਸ ਸੀਜ਼ਨ ਦਾ ਟਾਪ ਪਾਵਰ ਪਲੇਅ ਸਕੋਰ ਵੀ ਬਣਾਇਆ।
ਆਈ. ਪੀ. ਐੱਲ. 2022 ਵਿਚ ਟਾਪ ਪਾਵਰ ਪਲੇਅ ਸਕੋਰ
81/0 ਦਿੱਲੀ ਬਨਾਮ ਪੰਜਾਬ, ਮੁੰਬਈ ਬੀ. ਐੱਸ. 2022*
73/1 ਚੇਨਈ ਬਨਾਮ ਲਖਨਊ, ਬ੍ਰੇਬੋਰਨ
72/2 ਪੰਜਾਬ ਬਨਾਮ ਚੇਨਈ, ਬ੍ਰੇਬੋਰਨ
68/0 ਦਿੱਲੀ ਬਨਾਮ ਕੋਲਕਾਤਾ, ਬ੍ਰੇਬੋਰਨ
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਆਈ. ਪੀ. ਐੱਲ. ਵਿਚ ਦਿੱਲੀ ਦੇ ਲਈ ਸਭ ਤੋਂ ਜ਼ਿਆਦਾ ਪਾਵਰ ਪਲੇਅ ਸਕੋਰ
81/0 ਬਨਾਮ ਪੰਜਾਬ, ਮੁੰਬਈ ਬੀ. ਐੱਸ. 2022
71/0 ਬਨਾਮ ਬੈਂਗਲੁਰੂ, ਬੈਂਗਲੁਰੂ 2008
70/0 ਬਨਾਮ ਪੰਜਾਬ, ਦਿੱਲੀ 2011
69/1 ਬਨਾਮ ਮੁੰਬਈ, ਮੁੰਬਈ ਬੀ. ਐੱਸ. 2010
ਆਈ. ਪੀ. ਐੱਲ. ਵਿਚ ਲਗਾਤਾਰ 50 ਪਲਸ ਓਪਨਿੰਗ ਸਟੈਂਡ
5 ਕੇ. ਐੱਲ. ਰਾਹੁਲ- ਕ੍ਰਿਸ ਗੇਲ (2018 ਵਿਚ ਪੰਜਾਬ ਕਿੰਗਜ਼)
4 ਗੌਤਮ ਗੰਭੀਰ- ਰੌਬਿਨ ਉਥੱਪਾ (2014 ਵਿਚ ਕੋਲਕਾਤਾ)
4 ਡੇਵਿਡ ਵਾਰਨਰ- ਸ਼ਿਖਰ ਧਵਨ (2017 ਵਿਚ ਹੈਦਰਾਬਾਦ)
4 ਡੇਵਿਡ ਵਾਰਨਰ- ਜਾਨੀ ਬੇਅਰਸਟੋ (2019 ਵਿਚ ਹੈਦਰਾਬਾਦ)
4 ਡੇਵਿਡ ਵਾਰਨਰ- ਪ੍ਰਿਥਵੀ ਸ਼ਾਹ (2022 ਵਿਚ ਦਿੱਲੀ ਕੈਪੀਟਲਸ)
ਇਹ ਖ਼ਬਰ ਪੜ੍ਹੋ- ਪਹਿਲੀ ਵਨ ਡੇ ਸੀਰੀਜ਼ ਲਈ ਨੀਦਰਲੈਂਡ ਦੌਰੇ 'ਤੇ ਜਾਵੇਗੀ ਪਾਕਿ ਕ੍ਰਿਕਟ ਟੀਮ
ਆਈ. ਪੀ. ਐੱਲ. 2022 ਵਿਚ ਸਭ ਤੋਂ ਘੱਟ ਸਕੋਰ
115 ਪੰਜਾਬ ਕਿੰਗਜ਼ ਬਨਾਮ ਦਿੱਲੀ
126 ਚੇਨਈ ਬਨਾਮ ਪੰਜਾਬ
128 ਕੋਲਕਾਤਾ ਬਨਾਮ ਬੈਂਗਲੁਰੂ
131 ਚੇਨਈ ਬਨਾਮ ਕੋਲਕਾਤਾ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।