DC v MI : ਅਮਿਤ ਮਿਸ਼ਰਾ ਨੇ IPL ''ਚ ਬਣਾਇਆ ਇਹ ਖਾਸ ਰਿਕਾਰਡ
Tuesday, Apr 20, 2021 - 11:43 PM (IST)
ਚੇਨਈ- ਮੁੰਬਈ ਇੰਡੀਅਨਜ਼ ਵਿਰੁੱਧ ਅਮਿਤ ਮਿਸ਼ਰਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਵਿਕਟਾਂ ਹਾਸਲ ਕੀਤੀਆਂ। ਮਿਸ਼ਰਾ ਨੇ ਰੋਹਿਤ ਸ਼ਰਮਾ, ਹਾਰਦਿਕ ਪੰਡਯਾ ਤੇ ਪੋਲਾਰਡ ਵਰਗੇ ਬੱਲੇਬਾਜ਼ਾਂ ਨੂੰ ਆਊਟ ਕਰ ਮੁੰਬਈ ਇੰਡੀਅਨਜ਼ ਦੀ ਕਮਰ ਤੋੜ ਦਿੱਤੀ। ਅਮਿਤ ਨੇ ਆਈ. ਪੀ. ਐੱਲ. ਦੇ ਇਤਿਹਾਸ 'ਚ ਰੋਹਿਤ ਨੂੰ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਮਿਸ਼ਰਾ ਨੇ 7 ਵਾਰ ਰੋਹਿਤ ਸ਼ਰਮਾ ਨੂੰ ਆਊਟ ਕਰਨ ਦਾ ਕਮਾਲ ਕਰ ਦਿਖਾਇਆ ਹੈ। ਉਨ੍ਹਾਂ ਨੇ ਸੁਨੀਲ ਨਰੇਨ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਨਰੇਨ ਨੇ ਆਈ. ਪੀ. ਐੱਲ. 'ਚ ਰੋਹਿਤ ਨੂੰ 6 ਵਾਰ ਆਊਟ ਕੀਤਾ ਹੈ। ਵਿਨੈ ਕੁਮਾਰ ਨੇ ਵੀ ਰੋਹਿਤ ਨੂੰ 6 ਵਾਰ ਆਈ. ਪੀ. ਐੱਲ. 'ਚ ਆਊਟ ਕਰਨ ਦਾ ਕਮਾਲ ਕੀਤਾ ਹੈ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਸਾਰੇ ਕਪਤਾਨ ICC ਤੋਂ ਪੰਬਾਦੀ ਨੂੰ ਲੈ ਕੇ ਚਿੰਤਤ
ਦੱਸ ਦੇਈਏ ਕਿ ਅਮਿਤ ਮਿਸ਼ਰਾ ਇਸ ਸਮੇਂ ਆਈ. ਪੀ. ਐੱਲ. 'ਚ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ। ਮੁੰਬਈ ਵਿਰੁੱਧ ਮਿਸ਼ਰਾ ਨੇ 4 ਓਵਰਾਂ 'ਚ 24 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਹਨ। ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਿਕਟਾਂ ਲਸਿਥ ਮਲਿੰਗਾ ਦੇ ਨਾਂ ਹੈ। ਮਲਿੰਗਾ ਨੇ 170 ਵਿਕਟਾਂ ਹਾਸਲ ਕੀਤੀਆਂ ਹਨ। ਹੁਣ ਮਿਸ਼ਰਾ ਦੇ ਨਾਂ ਆਈ. ਪੀ. ਐੱਲ. 'ਚ 164 ਵਿਕਟਾਂ ਦਰਜ ਹੋ ਗਈਆਂ ਹਨ।
ਇਹ ਖ਼ਬਰ ਪੜ੍ਹੋ- ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।