ਡੇ-ਨਾਈਟ ਟੈਸਟ ਮੈਚ ਦੇ ਪਹਿਲੇ ਚਾਰ ਦਿਨ ਦੀਆਂ ਸਾਰੀਆਂ ਟਿਕਟਾਂ ਵਿਕੀਆਂ : ਗਾਂਗੁਲੀ
Tuesday, Nov 19, 2019 - 10:23 PM (IST)

ਮੁੰਬਈ— ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਕਿਹਾ ਕਿ ਬੰਗਲਾਦੇਸ਼ ਵਿਰੱਧ ਕੋਲਕਾਤਾ 'ਚ ਹੋਣ ਵਾਲੇ ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਦੇ ਪਹਿਲੇ ਚਾਰ ਦਿਨ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ ਤੇ ਉਹ ਇਸ ਨਾਲ ਬਹੁਤ ਖੁਸ਼ ਹੈ। ਭਾਰਤ ਆਪਣਾ ਪਹਿਲਾ ਡੇ-ਨਾਈਟ ਟੈਸਟ ਮੈਚ 22 ਨਵੰਬਰ ਤੋਂ ਬੰਗਲਦੇਸ਼ ਵਿਰੁੱਧ ਖੇਡੇਗਾ ਤੇ ਇਸ ਦੇ ਲਈ ਦੋਵੇਂ ਟੀਮਾਂ ਕੋਲਕਾਤਾ ਪਹੁੰਚ ਚੁੱਕੀਆਂ ਹਨ। ਗਾਂਗੁਲੀ ਨੇ ਕਿਹਾ ਕਿ ਟਿਕਟਾਂ ਵਿਕ ਚੱਕੀਆਂ ਹਨ ਤੇ ਇਸ ਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ। ਇਹ ਪੁੱਛਣ 'ਤੇ ਕਿ ਕਿੰਨੇ ਦਿਨ ਦੇ ਖੇਡ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ ਤਾਂ ਗਾਂਗੁਲੀ ਨੇ ਦੱਸਿਆ ਕਿ ਪਹਿਲੇ ਚਾਰ ਦਿਨ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਭਾਰਤ ਦੇ ਸਭ ਤੋਂ ਵੱਡੇ ਸਟੇਡੀਅਮਾਂ 'ਚੋਂ ਇਕ ਈਡਨ ਗਾਰਡਨ ਦੀ ਸਮਰੱਥਾ 67,000 ਦਰਸ਼ਕਾਂ ਦੀ ਹੈ।