55 ਸਾਲ ਬਾਅਦ ਪਾਕਿ 'ਚ ਲਹਿਰਾਏਗਾ ਭਾਰਤ ਦਾ ਝੰਡਾ, ਜਾਣੋ ਵਜ੍ਹਾ

07/27/2019 5:17:01 PM

ਇਸਲਾਮਾਬਾਦ— ਪਾਕਿਸਤਾਨ ਟੈਨਿਸ ਮਹਾਸੰਘ ਨੇ ਕਿਹਾ ਕਿ ਉਹ 55 ਸਾਲਾਂ ਬਾਅਦ ਡੇਵਿਸ ਕੱਪ 'ਚ ਭਾਰਤ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਖਬਰਾਂ ਮੁਤਾਬਕ ਭਾਰਤੀ ਟੀਮ ਟੂਰਨਾਮੈਂਟ ਦੇ ਏਸ਼ੀਆ-ਓਸੀਆਨੀਆ ਗਰੁੱਪ-ਆਈ ਦੇ ਟਾਈ 'ਚ ਪਾਕਿਸਤਾਨ ਦਾ ਸਾਹਮਣਾ ਕਰੇਗੀ। ਜੇਕਰ ਭਾਰਤ ਇਹ ਮੁਕਾਬਲਾ ਜਿੱਤੇਗਾ ਤਾਂ ਦੇਸ਼ ਪਾਕਿਸਤਾਨ ਖਿਲਾਫ 55 ਬਾਅਦ ਤਿਰੰਗਾ ਲਹਿਰਾਏਗਾ। ਭਾਰਤੀ ਟੀਮ ਨੇ ਆਖ਼ਰੀ ਵਾਰ ਮਾਰਚ 1964 'ਚ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਲਾਹੌਰ 'ਚ ਮੇਜ਼ਬਾਨ ਟੀਮ ਨੂੰ 4-0 ਨਾਲ ਹਰਾਇਆ ਸੀ। 

ਇਸ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਅਪ੍ਰੈਲ 2006 'ਚ ਮੁੰਬਈ 'ਚ ਮੁਕਾਬਲੇ ਹੋਏ ਸਨ। ਪੀ.ਟੀ.ਐੱਫ. (ਪਾਕਿਸਤਾਨ ਟੈਨਿਸ ਫੈਡਰੇਸ਼ਨ) ਦੇ ਉਪ ਪ੍ਰਧਾਨ ਮੁਹੰਮਦ ਖਾਲਿਦ ਰਹਿਮਾਨੀ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਇਸ ਸਾਲ ਸਤੰਬਰ 'ਚ ਢੁਕਵੇਂ ਤਰੀਕੇ ਨਾਲ ਮੁਕਾਬਲੇ ਆਯੋਜਿਤ ਕਰਾਉਣ ਲਈ ਸਾਰੇ ਜ਼ਰੂਰੀ ਇੰਤਜ਼ਾਮ ਕਰ ਲਏ ਗਏ ਹਨ। ਦੋਵੇਂ ਟੀਮਾਂ ਵਿਚਾਲੇ ਮੈਚ 14 ਅਤੇ 15 ਸਤੰਬਰ ਨੂੰ ਇਸਲਾਮਾਬਾਦ ਦੇ ਸਪੋਰਟਸ ਕੰਪਲੈਕਸ 'ਚ ਗ੍ਰਾਸ ਕੋਰਟ 'ਤੇ ਖੇਡੇ ਜਾਣਗੇ। ਪਾਕਿਸਤਾਨ ਨੇ 2017 'ਚ ਇਸੇ ਸਥਾਨ 'ਤੇ ਉਜ਼ਬੇਕਿਸਤਾਨ, ਦੱਖਣੀ ਕੋਰੀਆ ਅਤੇ ਥਾਈਲੈਂਡ ਦਾ ਸਾਹਮਣਾ ਕੀਤਾ ਹੈ। ਪੀ.ਟੀ.ਐੱਫ. ਅਧਿਕਾਰੀ ਨੇ ਕਿਹਾ ਕਿ ਕੌਮਾਂਤਰੀ ਟੈਨਿਸ ਮਹਾਸੰਘ ਦੀ ਇਕ ਟੀਮ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਅਤੇ ਟਾਈ ਦੇ ਲਈ ਪਾਕਿਸਤਾਨ ਵੱਲੋਂ ਕੀਤੇ ਗਏ ਪ੍ਰਸ਼ਾਸਨਿਕ ਅਤੇ ਸੁਰੱਖਿਆ ਉਪਾਅ 'ਤੇ ਆਪਣੀ ਪੂਰੀ ਤਸੱਲੀ ਪ੍ਰਗਟਾਈ ਸੀ।


Tarsem Singh

Content Editor

Related News