Davis Cup: ਨਡਾਲ ਨੇ ਸਪੇਨ ਨੂੰ ਰੂਸ ਵਿਰੁੱਧ ਦਿਵਾਈ 2-1 ਨਾਲ ਜਿੱਤ

11/20/2019 7:33:19 PM

ਮੈਡ੍ਰਿਡ : ਦੁਨੀਆ ਦੇ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੇ ਘਰੇਲੂ ਮੈਦਾਨ 'ਤੇ ਰੂਸ ਦੇ ਕਾਰੇਨ ਖਾਚਾਨੋਵ ਨੂੰ ਸਿੰਗਲਜ਼ ਮੁਕਾਬਲੇ ਵਿਚ ਹਰਾ ਕੇ ਸਪੇਨ ਨੂੰ ਡੇਵਿਸ ਕੱਪ ਮੁਕਾਬਲੇ ਵਿਚ 2-1 ਨਾਲ ਜਿੱਤ ਦਿਵਾ ਦਿੱਤੀ ਹੈ। ਨਡਾਲ ਨੇ ਸਿੰਗਲਜ਼ ਮੁਕਾਬਲੇ ਵਿਚ ਦੂਜੇ ਸੈੱਟ ਦਾ ਟਾਈਬ੍ਰੇਕ ਜਿੱਤਣ ਦੇ ਨਾਲ ਹੀ ਵਿਰੋਧੀ ਰੂਸੀ ਟੀਮ ਦੇ ਖਾਚਾਨੋਵ ਨੂੰ  6-3, 7-6 (9/7) ਨਾਲ ਹਰਾ ਦਿੱਤਾ ਤੇ ਗਰੁੱਪ-ਬੀ ਮੁਕਾਬਲੇ ਵਿਚ ਆਪਣੀ ਟੀਮ ਨੂੰ ਬਰਾਬਰੀ 'ਤੇ ਪਹੁੰਚਾ ਦਿੱਤਾ।

ਡਬਲਜ਼ ਮੁਕਾਬਲੇ ਵਿਚ ਮਾਰਸਲੋ ਗ੍ਰੇਨੋਲਰਸ ਤੇ ਫੇਲਿਸਿਆਨੋ ਲੋਪੇਜ਼ ਨੇ ਖਾਚਾਨੋਵ ਅਤੇ ਆਂਦ੍ਰੇ ਰੂਬਲੇਵ ਦੀ ਰੂਸੀ ਜੋੜੀ ਨੂੰ 6-4, 7-6 (7/5) ਨਾਲ ਹਰਾ ਕੇ 2-1 ਦੀ ਜਿੱਤ ਕੀਤੀ। ਇਸ ਤੋਂ ਪਹਿਲਾਂ ਸਿੰਗਲਜ਼ ਮੁਕਾਬਲੇ ਵਿਚ ਰੂਬਲੇਵ ਨੇ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਨੂੰ 3-6, 6-3, 7-6 (7/0) ਨਾਲ ਹਰਾ ਕੇ ਰੂਸ ਨੂੰ 1-0 ਦੀ ਸ਼ੁਰੂਆਤੀ ਬੜ੍ਹਤ ਦਿਵਾਈ ਸੀ। ਡੇਵਿਸ ਕੱਪ ਦੇ ਨਵੇਂ ਸਵਰੂਪ ਦੇ ਅਨੁਸਾਰ ਇਸ ਦੇ ਮੁਕਾਬਲੇ ਇਕ ਹੀ ਸਥਾਨ 'ਤੇ ਕਰਵਾਏ ਜਾਣਗੇ। ਇਸ ਦੇ ਆਯੋਜਕਾਂ ਵਿਚ ਸ਼ਾਮਲ ਮਸ਼ਹੂਰ ਬਾਰਸੀਲੋਨਾ ਫੁੱਟਬਾਲਰ ਗੇਰਾਰਡ ਪਿਕ ਨੇ ਵੀ ਉਮੀਦ ਜਤਾਈ ਕਿ ਡੇਵਿਸ ਕੱਪ ਦੇ ਰੁਝੇਵਿਆਂ ਭਰੇ ਪ੍ਰੋਗਰਾਮ ਨਾਲ ਇਸ ਵੱਕਾਰੀ ਟੂਰਨਾਮੈਂਟ ਦੀ ਪ੍ਰਸਿੱਧੀ ਵੀ ਵਧੇਗੀ।


Related News