ਛੇਤੀ ਹੀ ਡੇਵਿਡ ਵਾਰਨਰ ਦੇ ਘਰ ਗੂੰਜੇਗੀ 'ਤੀਜੀ ਕਿਲਕਾਰੀ'

01/01/2019 3:33:16 PM

ਸਿਡਨੀ— ਪਾਬੰਦੀ ਝੱਲ ਰਹੇ ਕ੍ਰਿਕਟਰ ਡੇਵਿਡ ਵਾਰਨਰ ਦੀ ਪਤਨੀ ਨੇ ਖੁਲਾਸਾ ਕੀਤਾ ਕਿ ਉਹ ਗਰਭਵਤੀ ਹੈ। ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂ 'ਚ ਵਾਰਨਰ ਦੇ ਗੇਂਦ ਨਾਲ ਛੇੜਛਾੜ ਦੇ ਮਾਮਲੇ ਦੇ ਬਾਅਦ ਉਨ੍ਹਾਂ ਦਾ ਗਰਭਪਾਤ ਹੋ ਗਿਆ ਸੀ। ਕੈਂਡਾਈਸ ਵਾਰਨਰ ਨੇ ਸੋਮਵਾਰ ਦੀ ਸ਼ਾਮ ਨੂੰ ਟਵਿੱਟਰ 'ਤੇ ਇਹ ਐਲਾਨ ਕੀਤਾ ਅਤੇ ਇਸ ਤਰ੍ਹਾਂ ਨਾਲ ਪਰੇਸ਼ਾਨੀਆਂ 'ਚ ਭਰੇ 2018 ਦਾ ਅੰਤ ਚੰਗੀ ਖਬਰ ਨਾਲ ਕੀਤਾ। 
PunjabKesari
ਉਨ੍ਹਾਂ ਕਿਹਾ, ''ਅਸੀਂ ਉਨ੍ਹਾਂ ਸਾਰਿਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸਾਲ ਸਾਡੇ ਪ੍ਰਤੀ ਪਿਆਰ ਅਤੇ ਸਹਿਯੋਗ ਬਣਾਏ ਰੱਖਿਆ। ਅਸੀਂ ਬੇਹੱਦ ਖੁਸ਼ੀ ਦੇ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸਾਲ 2019 'ਚ ਚਾਰ ਮੈਂਬਰਾਂ ਦੇ ਸਾਡੇ ਪਰਿਵਾਰ 'ਚ ਪੰਜਵਾਂ ਮੈਂਬਰ ਆਵੇਗਾ।'' ਇਸ ਜੋੜੇ ਦੇ ਅਜੇ ਦੋ ਬੱਚੇ ਇਵੀ ਮਾਈ ਅਤੇ ਇੰਡੀ ਰਾਈ ਹਨ। ਕੈਂਡਾਈਸ ਵਾਰਨਰ ਨੇ ਮਈ 'ਚ ਖੁਲਾਸਾ ਕੀਤਾ ਸੀ ਕਿ ਉਸ ਦੇ ਪਤੀ 'ਤੇ ਇਕ ਸਾਲ ਦੀ ਪਾਬੰਦੀ ਲੱਗਣ ਅਤੇ ਸਿਡਨੀ 'ਚ ਉਨ੍ਹਾਂ ਦੇ ਪੱਤਰਕਾਰ ਸੰਮੇਲਨ ਦੇ ਇਕ ਹਫਤੇ ਬਾਅਦ ਉਨ੍ਹਾਂ ਦਾ ਗਰਭਪਾਤ ਹੋ ਗਿਆ ਸੀ। ਵਾਰਨਰ ਅਤੇ ਸਾਬਕਾ ਕਪਤਾਨ ਸਟੀਵਨ ਸਮਿਥ 'ਤੇ ਦੱਖਣੀ ਅਫਰੀਕਾ ਦੇ ਖਿਲਾਫ ਕੇਪਟਾਊਨ 'ਚ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦਾ ਜਦਕਿ ਕੈਮਰਨ ਬੇਨਕ੍ਰਾਫਟ 'ਤੇ 9 ਮਹੀਨਿਆਂ ਦੀ ਪਾਬੰਦੀ ਲਾਈ ਗਈ ਸੀ।

PunjabKesari


Tarsem Singh

Content Editor

Related News