ਬੇਟੀ ਦੇ ਨਾਲ ਟੁਕ-ਟੁਕ ''ਤੇ ਸ਼ਹਿਰ ਘੁੰਮਦੇ ਦਿਖੇ ਡੇਵਿਡ ਵਾਰਨਰ (ਵੀਡੀਓ)
Thursday, Apr 11, 2019 - 11:58 PM (IST)

ਜਲੰਧਰ— ਸਨਰਾਈਜ਼ਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਇਕ ਵੀਡੀਓ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਡੇਵਿਡ ਆਪਣੀ ਬੇਟੀ ਈਵੀ ਦੇ ਨਾਲ ਇਕ ਟੁਕ-ਟੁਕ (ਆਟੋ) 'ਚ ਸ਼ਹਿਰ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ 'ਚ ਜਦੋਂ ਵੀਡੀਓਮੇਕਰ ਡੇਵਿਡ ਨੂੰ ਆਟੋ 'ਚ ਦੇਖਕੇ ਹੱਥ ਹਿਲਾ ਰਹੇ ਹਨ ਤਾਂ ਡੇਵਿਡ ਵਾਰਨਰ ਦੇ ਨਾਲ ਹੀ ਬੇਟੀ ਈਵੀ ਪੂਰੀ ਤਰ੍ਹਾਂ ਉਤਸ਼ਾਹਿਤ ਦੇ ਨਾਲ ਇਸ ਦਾ ਜਵਾਬ ਦਿੰਦੀ ਨਜ਼ਰ ਆ ਰਹੀ ਹੈ। ਫੈਨਸ ਨੇ ਉਸਦੀ ਵੀਡੀਓ 'ਤੇ ਕੁਝ ਫਨੀ ਕੁਮੇਂਟ ਵੀ ਕੀਤੇ ਹਨ- ਇਕ ਨੇ ਲਿਖਿਆ ਹੈ- 'ਕੰਫਰਮ... ਹੁਣ ਤੋਂ ਤੁਸੀਂ ਡੇਵਿਡ ਵਾਰਨਰ ਨਹੀਂ ਬਲਕਿ ਸਾਡਾ ਧੁਲਪਤ ਡੇਵਿਡ ਭਾਈ ਹੈ।'
ਦੇਖੋਂ ਵੀਡੀਓ—
Look who's out there exploring Hyderabad today 😄
— SunRisers Hyderabad (@SunRisers) April 11, 2019
📽: @davidwarner31 Instagram #OrangeArmy #RiseWithUs pic.twitter.com/BGLmnNpp6J