ਡੇਵਿਡ ਵਾਰਨਰ ਦਾ ''ਸਵਿਚ ਅਪ'' ਪਤਨੀ ਕੈਂਡਿਸ ਦੀ ਕਾਸਟਿਊਮ ''ਚ ਆਏ ਨਜ਼ਰ

4/28/2020 12:51:39 PM

ਨਵੀਂ ਦਿੱਲੀ : ਆਸਟਰੇਲੀਆ ਦੇ ਸਾਬਕਾ ਉਪ-ਕਪਤਾਨ ਡੇਵਿਡ ਵਾਰਨਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਲਾਕਡਾਊਨ ਦੌਰਾਨ ਤਾਂ ਫੈਂਸ ਲਈ ਵੀਡੀਓ, ਤਸਵੀਰਾਂ ਲਗਾਤਾਰ ਸ਼ੇਅਰ ਕਰ ਰਹੇ ਹਨ। ਵਾਰਨਰ ਨੇ ਸੋਮਵਾਰ ਨੂੰ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਹ ਆਪਣੀ ਪਤਨੀ ਦੀ ਪੁਰਾਣੀ ਡ੍ਰੈੱਸ ਪਹਿਨੇ ਨਜ਼ਰ ਆਏ। ਜਦਕਿ ਉਸ ਦੀ ਪਤਨੀ ਨੇ ਆਸਟਰੇਲੀਆ ਟੀਮ ਦੀ ਜਰਸੀ ਪਹਿਨੀ । ਵਾਰਨਰ ਨੇ ਇਹ ਵੀਡੀਓ ਟਿਕਟਾਕ 'ਤੇ ਬਣਾਇਆ, ਜਿਸ ਨੂੰ ਬਾਅਦ 'ਚ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ। ਇਸ ਵੀਡੀਓ ਵਿਚ ਉਹ ਪਹਿਲੇ ਆਸਟਰੇਲੀਆਈ ਟੀਮ ਦੀ ਜਰਸੀ ਪਹਿਨੇ ਹੱਥ 'ਚ ਮੋਬਾਈਲ ਲਈ ਖੜ੍ਹੇ ਸਨ ਅਤੇ ਉਸ ਦੀ ਪਤਨੀ ਆਇਨਰਵੀਮਨ ਰੇਸਿੰਗ ਕਾਸਟਿਊਮ ਪਹਿਨੇ ਹੋਏ ਸਨ। ਅਗਲੇ ਹੀ ਪਲ 'ਚ ਦੋਹਾਂ ਦੀ ਡ੍ਰੈੱਸ ਬਦਲ ਗਈ ਅਤੇ ਆਸਟਰੇਲੀਆ ਟੀਮ ਦੀ ਜਰਸੀ ਕੈਂਡਿਸ ਨੇ ਪਹਿਨ ਲਈ। 

View this post on Instagram

ISO Monday’s #flicktheswitch @candywarner1

A post shared by David Warner (@davidwarner31) on

ਕੈਂਡਿਸ ਨੇ ਵੀ ਇੰਸਟਾਗ੍ਰਾਮ 'ਤੇ ਆਪਣੀ ਅਤੇ ਵਾਰਨਰ ਦੀ ਤਸਵੀਰ ਸ਼ੇਅਰ ਕੀਤੀ। ਉਸ ਨੇ ਕੈਪਸ਼ਨ 'ਚ ਲਿਖਿਆ, ''ਸੋਮਵਾਰ ਨੂੰ ਸਵਿਚ ਅਪ, ਡੇਵਿਡ ਵਾਰਨਰ ਮੇਰੇ ਪੁਰਾਣੇ ਕਾਸਟਿਊਮ 'ਚ ਚੰਗੇ ਲੱਗ ਰਹੇ ਹਨ। ਕੋਰੋਨਾ ਤੋਂ ਬਚਾਅ ਦੇ ਤੌਰ 'ਤੇ ਭਾਰਤ ਸਣੇ ਕਈ ਦੇਸ਼ਾਂ 'ਚ ਲਾਕਡਾਊਨ ਐਲਾਨਿਆ ਹੋਇਆ ਹੈ ਅਤੇ ਕ੍ਰਿਕਟ ਜਗਤ ਦੀਆਂ ਦਿੱਗਜ ਹਸਤੀਆਂ ਆਪਣੇ-ਆਪਣੇ ਘਰ 'ਚ ਸਮਾਂ ਬਿਤਾ ਰਹੀਆਂ ਹਨ।


Ranjit

Content Editor Ranjit