ਡੇਵਿਡ ਲੋਇਡ ਨੇ ਕੁਮੈਂਟਰੀ ਨੂੰ ਕਿਹਾ ਅਲਵਿਦਾ

Wednesday, Dec 22, 2021 - 01:42 AM (IST)

ਡੇਵਿਡ ਲੋਇਡ ਨੇ ਕੁਮੈਂਟਰੀ ਨੂੰ ਕਿਹਾ ਅਲਵਿਦਾ

ਲੰਡਨ- ਇੰਗਲੈਂਡ ਦੇ ਸਾਬਕਾ ਕ੍ਰਿਕਟਰ ਅਤੇ ਕੋਚ ਡੇਵਿਡ ਲੋਇਡ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਸਕਾਈ ਸਪੋਰਟਸ ਦੇ ਕੁਮੇਂਟੇਟਰ ਦੀ ਭੂਮਿਕਾ ਨੂੰ ਛੱਡ ਰਹੇ ਹਨ। ਉਨ੍ਹਾਂ ਨੇ 2 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਕੁਮੇਂਟੇਟਰ ਦੀ ਭੂਮਿਕਾ ਨਿਭਾਈ। ਲੋਇਡ 74 ਸਾਲ ਦੇ ਹਨ ਤੇ ਉਹ 1999 ਵਿਚ ਸਕਾਈ ਸਪੋਰਟਸ ਦੀ ਟੀਮ ਵਿਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉਹ ਕ੍ਰਿਕਟ ਕਵਰੇਜ ਦੀ ਮਸ਼ਹੂਰ ਆਵਾਜ਼ ਬਣ ਗਏ ਸਨ। ਉਨ੍ਹਾਂ ਨੇ ਕਈ ਮਹੱਤਵਪੂਰਨ ਮੈਚਾਂ ਵਿਚ ਕੁਮੈਂਟਰੀ ਕੀਤੀ, ਜਿਸ ਵਿਚ 2015 'ਚ ਟ੍ਰੇਂਟਬ੍ਰਿਜ਼ ਦਾ ਏਸ਼ੇਜ਼ ਟੈਸਟ ਵੀ ਸ਼ਾਮਲ ਹੈ, ਜਿਸ ਵਿਚ ਸਟੁਅਰਡ ਬ੍ਰਾਡ ਨੇ 15 ਦੌੜਾਂ ਅੱਠ ਵਿਕਟਾਂ ਹਾਸਲ ਕੀਤੀਆਂ ਤੇ ਇੰਗਲੈਂਡ ਨੇ ਪਹਿਲੇ ਦਿਨ ਸਵੇਰੇ ਹੀ ਆਸਟਰੇਲੀਆ ਨੂੰ 60 ਦੌੜਾਂ 'ਤੇ ਢੇਰ ਕਰ ਦਿੱਤਾ ਸੀ।

ਇਹ ਖ਼ਬਰ ਪੜ੍ਹੋ- ਪਾਕਿਸਤਾਨ 'ਤੇ ਰੋਮਾਂਚਕ ਜਿੱਤ ਨਾਲ ਕੋਰੀਆ ਪਹਿਲੀ ਵਾਰ ਫਾਈਨਲ 'ਚ

ਸੋਸ਼ਲ ਮੀਡੀਆ 'ਤੇ ਜਾਰੀ ਬਿਆਨ ਵਿਚ ਲੋਇਡ ਨੇ ਕਿਹਾ ਕਿ ਸਕਾਈ ਸਪੋਰਟਸ ਦੇ ਨਾਲ 22 ਸ਼ਾਨਦਾਰ ਸਾਲ ਬਿਤਾਉਣ ਤੋਂ ਬਾਅਦ ਮੈਂ ਹੁਣ ਮਾਈਕ੍ਰੋਫੋਨ  ਤੋਂ ਵਿਦਾ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਸ਼ਾਨਦਾਰ ਯਾਦਾਂ ਹਨ। ਮੈਂ ਕਈ ਬਿਹਤਰੀਨ ਮੈਚਾਂ ਤੇ ਸ਼ਾਨਦਾਰ ਪ੍ਰਦਰਸ਼ਨ ਦਾ ਗਵਾਹ ਰਿਹਾ ਹਾਂ। ਮੈਂ ਖੁਸ਼ਕਿਸਮਤ ਰਿਹਾਂ ਹਾਂ ਕਿ ਮੈਂ ਦੁਨੀਆ ਭਰ ਦੀ ਯਾਤਰਾ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਏਸ਼ੇਜ਼ ਸੀਰੀਜ਼ ਦੇ ਉਤਾਰ ਚੜ੍ਹਾਅ, ਵਿਸ਼ਵ ਕੱਪ ਦੀ ਜਿੱਤ ਤੇ ਹਾਰ, ਬਿਹਤਰ ਤੇ ਖਰਾਬ ਪ੍ਰਦਰਸ਼ਨ ਨੂੰ ਸ਼ੇਅਰ  ਕੀਤਾ। ਉਨ੍ਹਾਂ ਨੇ ਬਿਲ ਲੋਰੀ ਦੇ ਨਾਲ 2013 ਵਿਚ ਕੁਮੈਂਟਰੀ ਕਰਨ ਨੂੰ ਆਪਣੇ ਲਈ ਵਿਸ਼ੇਸ਼ ਪਲ ਦੱਸਿਆ।

ਇਹ ਖ਼ਬਰ ਪੜ੍ਹੋ- ਮੁਚੋਵਾ ਨੇ ਆਸਟਰੇਲੀਅਨ ਓਪਨ ਤੋਂ ਵਾਪਸ ਲਿਆ ਨਾਮ, ਇਹ ਵੱਡੇ ਖਿਡਾਰੀ ਵੀ ਹੋ ਚੁੱਕੇ ਹਨ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News