ਤੇਲੁਗੂ ਗਾਣੇ ''ਤੇ ਡੇਵਿਡ ਦਾ ਸ਼ਾਨਦਾਰ ਡਾਂਸ, ਪਤਨੀ ਵੀ ਹੈ ਨਾਲ

5/1/2020 12:42:17 AM

ਨਵੀਂ ਦਿੱਲੀ— ਆਸਟਰੇਲੀਆ ਟੀਮ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਜਾਰੀ ਲਾਕਡਾਊਨ ਦਾ ਖੂਬ ਫਾਇਦਾ ਉੱਠਾ ਰਹੇ ਹਨ। ਉਹ ਆਪਣੇ ਸਮੇਂ ਦਾ ਇਸਤੇਮਾਲ ਡਾਂਸ ਵੀਡੀਓ ਬਣਾਉਣ 'ਚ ਲੱਗਾ ਰਹੇ ਹਨ। ਉਸਦੇ ਅਜ਼ਿਆਦਾ ਵੀਡੀਓ 'ਚ ਉਸਦੀ ਪਾਟਨਰ ਹੁੰਦੀ ਹੈ ਪਤਨੀ ਕੈਂਡਿਸ ਵਾਰਨਰ। ਕੁਝ ਸਮਾਂ ਪਹਿਲਾਂ ਡੇਵਿਡ ਵਾਰਨਰ ਨੇ ਬਾਲੀਵੁਡ ਸਾਂਨਗ 'ਸ਼ੀਲਾ ਦੀ ਜਵਾਨੀ' 'ਤੇ ਕਟਰੀਨਾ ਦੇ ਅੰਦਾਜ਼ 'ਚ ਠੁਮਕੇ ਲਗਾਉਂਦੇ ਨਜ਼ਰ ਆਏ ਸਨ। ਇਸ ਵਾਰ ਉਹ ਆਪਣੀ ਪਤਨੀ ਦੇ ਨਾਲ ਤੇਲੁਗੂ ਗਾਣੇ 'ਤੇ ਡਾਂਸ ਕਰਦੇ ਦਿਖੇ। ਡੇਵਿਡ ਵਾਰਨਰ ਨੇ ਪਤਨੀ ਕੈਂਡਿਸ ਦੇ ਨਾਲ ਟਿਕ ਟਾਕ 'ਤੇ ਅੱਲੂ ਅਰਜੁਨ ਦਾ ਸੁਪਰਹਿੱਟ ਗਾਣਾ ਬੂਟਾ ਬੋਂਮਾ 'ਤੇ ਡਾਂਸ ਕੀਤਾ। ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ ਇਹ ਕਪਲ ਟੀਮ ਦੀ ਆਫੀਸ਼ੀਅਲ ਜਰਸੀ 'ਚ ਵੀ ਡਾਂਸ ਕਰ ਚੁੱਕੇ ਹਨ।

 
 
 
 
 
 
 
 
 
 
 
 
 
 

It’s tiktok time #buttabomma get out of your comfort zone people lol @candywarner1

A post shared by David Warner (@davidwarner31) on Apr 29, 2020 at 11:58pm PDT


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਡੇਵਿਡ ਵਾਰਨਰ ਸਨਰਾਈਜ਼ਰਜ ਹੈਦਰਾਬਾਦ ਦੀ ਜਰਸੀ ਪਾਈ ਹੋਈ ਹੈ। ਉਨ੍ਹਾਂ ਨੇ ਅੱਲੂ ਅਰਜੁਨ ਵਰਗਾ ਜ਼ਬਰਦਸਤ ਡਾਂਸ ਕੀਤਾ। ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ।


Gurdeep Singh

Content Editor Gurdeep Singh