ਅਸ਼ਲੀਲ ਵੀਡੀਓ ਤੋਂ ਬੇਖਬਰ ਮਾਡਲ ਸਿੰਡੀ ਨੂੰ ਡੇਟ ਕਰ ਰਿਹੈ ਲੂਈਸ ਹੈਮਿਲਟਨ

Saturday, Mar 02, 2019 - 06:15 PM (IST)

ਅਸ਼ਲੀਲ ਵੀਡੀਓ ਤੋਂ ਬੇਖਬਰ ਮਾਡਲ ਸਿੰਡੀ ਨੂੰ ਡੇਟ ਕਰ ਰਿਹੈ ਲੂਈਸ ਹੈਮਿਲਟਨ

ਜਲੰਧਰ : ਫਾਰਮੂਲਾ ਵਨ ਰੇਸਰ ਲੂਈਸ ਹੈਮਿਲਟਨ ਨੂੰ ਸਾਬਕਾ ਪ੍ਰੇਮਿਕਾ ਨਿਕੋਲ ਸ਼ੇਰਜਿੰਗਰ ਦੇ ਨਾਲ ਬਣੀ ਅਸ਼ਲੀਲ ਵੀਡੀਓ ਲੀਕ ਹੋਣ ਨਾਲ ਕੋਈ ਫਰਕ ਨਹੀਂ ਪਿਆ ਹੈ। 34 ਸਾਲ ਦਾ ਲੂਈਸ ਅਜੇ 20 ਸਾਲ ਦੀ ਸਪੈਨਿਸ਼ ਮਾਡਲ ਸਿੰਡੀ ਕਿੰਬਰਲ ਨੂੰ ਡੇਟ ਕਰਦਾ ਦੱਸਿਆ ਜਾ ਰਿਹਾ ਹੈ। ਲੂਈਸ ਦੋ ਦਿਨ ਪਹਿਲਾਂ ਬਾਰਸੀਲੋਨਾ ਹਵਾਈ ਅੱਡੇ 'ਤੇ ਜਦੋਂ ਨਿੱਜੀ ਜਹਾਰ ਤੋਂ ਵਿੰਡੀ ਨਾਲ ਉਤਰਿਆ ਤਦ ਲੋਕਾਂ ਨੂੰ ਇਸ ਬਾਰੇ ਵਿਚ ਪਤਾ ਲੱਗਾ। ਦੋਵਾਂ ਨੇ ਬਾਅਦ ਵਿਚ ਸਪੇਨ ਦੇ ਖੂਬਸੂਰਤ ਸ਼ਹਿਰ ਵਿਚ ਮਸਤੀ ਤੇ ਖਰੀਦਦਾਰੀ ਵੀ ਕੀਤੀ। ਸਪੈਨਿਸ਼ ਮਾਂ ਦੀ ਕੁੱਖ ਤੋਂ ਹਾਲੈਂਡ ਵਿਚ ਜਨਮੀ ਸਿੰਡੀ ਮਾਡਲ ਬਣਨ ਤੋਂ ਪਹਿਲਾਂ ਬੱਚਿਆਂ ਨੂੰ ਸੰਭਾਲਣ ਵਾਲੀ ਨੈਨੀ ਦਾ ਕੰਮ ਕਰਦੀ ਸੀ ਪਰ 2015 ਵਿਚ ਜਦੋਂ ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ਨੇ ਉਸਦੀ ਫੋਟੋ ਆਪਣੇ ਸੋਸ਼ਲ ਸਾਈਟਸ'ਤੇ ਸ਼ੇਅਰ ਕੀਤੀ ਤਦ ਉਸ਼ਦੇ ਲਈ ਸਭ ਕੁਝ ਬਦਲ ਗਿਆ। 

PunjabKesari

ਬੀਬਰ ਨੇ ਦਰਅਸਲ ਸਿੰਡੀ ਨੂੰ ਇਕ ਫੋਟੋ ਪੋਸਟ ਕਰਦੇ ਹੋਏ ਸਿਰਫ ਇਹ ਲਿਖਿਆ ਸੀ ਕਿ ਓਏ, ਇਹ ਇੰਨੀ ਖੂਬਸੂਰਤ ਲੜਕੀ ਕੌਣ ਹੈ। ਇਸ ਤੋਂ ਬਾਅਦ ਤੋਂ ਹੀ ਸਿੰਡੀ ਨੂੰ ਮਾਡਲਿੰਗ ਦੇ ਵੱਖ-ਵੱਖ ਆਫਰ ਆਉਣ ਲੱਗੇ। ਸਿੰਡੀ ਕਈ ਵਿਦੇਸ਼ੀ ਦੌਰਿਆਂ ਦੌਰਾਨ ਜਸਟਿਨ ਦੇ ਨਾਲ ਵੀ ਦੇਖੀ ਗਈ। ਉਹ ਇੰਸਟਾਗ੍ਰਾਮ 'ਤੇ ਕਾਫੀ ਪ੍ਰਸਿੱਧ ਹੈ, ਜਿੱਥੇ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ 51 ਲੱਖ ਤੋਂ ਵੱਧ ਹੈ। ਸਿੰਡੀ ਅਜੇ ਬਾਰਸੀਲੋਨਾ ਵਿਚ ਹੈ, ਜਿੱਥੇ ਉਹ ਆਪਣੀਆਂ ਸਹੇਲੀਆਂ ਨਾਲ ਘੁੰਮਣ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐੱਫ ਵਨ ਰੇਸਰ ਹੀ ਸਪੈਨਿਸ਼ ਸੁੰਦਰੀ ਸਿੰਡੀ ਨੂੰ ਨਿੱਜੀ ਜਹਾਜ਼ ਰਾਹੀਂ ਬਾਰਸੀਲੋਨ ਲਿਆਇਆ ਸੀ। ਉਸਦੀ ਬੀਤੇ ਦਿਨਾਂ ਇਕ ਹੋਟਲ 'ਚੋਂ ਨਿਕਲਦੇ ਦੀ ਫੋਟੋ ਵੀ ਕਾਫੀ ਵਾਇਰਲ ਹੋਈ ਸੀ।

PunjabKesari


Related News