ਦਾਨੁਸ਼ਕਾ ਗੁਣਾਤਿਲਕਾ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
Friday, Jan 07, 2022 - 08:29 PM (IST)
            
            ਕੋਲੰਬੋ- ਮੌਜੂਦਾ ਸਮੇਂ ਵਿਚ ਅੰਤਰਰਾਸ਼ਟਰੀ ਪਾਬੰਦੀ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਦਾਨੁਸ਼ਕਾ ਗੁਣਾਤਿਲਕਾ ਨੇ ਸ਼ੁੱਕਰਵਾਰ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਉਹ ਹਾਲਾਂਕਿ ਪੰਜ ਮਹੀਨੇ ਬਾਅਦ ਪਾਬੰਦੀ ਪੂਰੀ ਕਰਨ ਤੋਂ ਬਾਅਦ ਹੋਰ ਸਵਰੂਪਾਂ ਵਿਚ ਖੇਡਣਾ ਜਾਰੀ ਰੱਖਣਗੇ। ਗੁਣਾਤਿਲਕਾ ਨੇ ਆਖਰੀ ਵਾਰ 2018 ਵਿਚ ਸ਼੍ਰੀਲੰਕਾ ਦੇ ਲਈ ਇਕ ਟੈਸਟ ਮੈਚ ਖੇਡਿਆ ਸੀ ਤੇ ਉਸਦੇ ਲਗਾਤਾਰ ਅਸਫਲਤਾਵਾਂ ਨੇ ਉਸ ਨੂੰ ਟੈਸਟ ਸਵਰੂਪ ਵਿਚ ਟੀਮ ਤੋਂ ਬਾਹਰ ਰੱਖਿਆ। ਹਾਲ ਹੀ 'ਚ ਸ਼੍ਰੀਲੰਕਾਈ ਬੱਲੇਬਾਜ਼ ਭਾਨੁਕਾ ਰਾਜਪਕਸ਼ੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਤੋਂ ਬਾਅਦ ਗੁਣਾਤਿਲਕਾ ਦਾ ਸੰਨਿਆਸ ਸ਼੍ਰੀਲੰਕਾ ਦੇ ਲਈ ਇਕ ਹੋਰ ਝਟਕਾ ਹੈ।
ਇਹ ਖ਼ਬਰ ਪੜ੍ਹੋ- AUS v ENG : ਬੇਅਰਸਟੋ ਦੇ ਸੈਂਕੜੇ ਨਾਲ ਇੰਗਲੈਂਡ ਨੇ ਚੌਥੇ ਟੈਸਟ 'ਚ ਕੀਤੀ ਵਾਪਸੀ

30 ਸਾਲਾ ਗੁਣਾਤਿਲਕਾ ਨੇ ਅਚਾਨਕ ਸੰਨਿਆਸ ਦੇ ਫੈਸਲੇ ਦੇ ਪਿੱਛੇ ਮੌਜੂਦਾ ਸਮੇਂ ਵਿਚ ਸ਼੍ਰੀਲੰਕਾਈ ਕ੍ਰਿਕਟ ਦੇ ਫਿੱਟਨੈਸ ਪੱਧਰ ਦੀ ਮੰਗ ਨੂੰ ਵਜ੍ਹਾ ਦੱਸਿਆ ਹੈ। ਦਰਅਸਲ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਹਾਲ ਹੀ ਵਿਚ ਟੈਸਟ ਦੇ ਲਈ ਬੇਂਚਮਾਕਰ ਵਿਚ ਬਦਲਾਅ ਕਰਦੇ ਹੋਏ ਇਸਦਾ ਸਮਾਂ 8 ਮਿੰਟ 53 ਸੈਕੰਡ ਤੋਂ ਘੱਟ ਕਰਕੇ 8 ਮਿੰਟ 10 ਸੈਕੰਡ ਤੱਕ ਕਰ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਇਸ ਬਦਲਾਅ ਨੇ ਰਾਜਪਕਸ਼ੇ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਵਿਚ ਵੀ ਇਕ ਪ੍ਰਮੁੱਖ ਭੂਮਿਕਾ ਨਿਭਾਈ ਸੀ। ਸਲਾਮੀ ਬੱਲੇਬਾਜ਼ ਗੁਣਾਤਿਲਕਾ ਨੇ ਇਕ ਬਿਆਨ ਵਿਚ ਕਿਹਾ ਆਪਣੇ ਦੇਸ਼ ਦੇ ਲਈ ਖੇਡਣਾ ਹਮੇਸ਼ਾ ਇਕ ਸਨਮਾਨ ਦੀ ਗੱਲ ਰਹੀ ਹੈ ਤੇ ਮੈਨੂੰ ਉਮੀਦ ਹੈ ਕਿ ਜਦੋਂ ਵੀ ਮੈਨੂੰ ਅਜਿਹਾ ਕਰਨ ਦੇ ਲਈ ਕਿਹਾ ਜਾਵੇਗਾ, ਮੈਂ ਸ਼੍ਰੀਲੰਕਾ ਦੀ ਨੁਮਾਇੰਦਗੀ ਕਰਨਾ ਜਾਰੀ ਰੱਖ ਕੇ ਭਵਿੱਖ ਵਿਚ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਯੋਗਦਾਨ ਦੇਵਾਂਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
