ਮੇਦਵੇਦੇਵ ਦੀ ਮਿਆਮੀ ਓਪਨ ’ਚ ਸੰਘਰਸ਼ਪੂਰਨ ਜਿੱਤ

Monday, Mar 29, 2021 - 04:24 PM (IST)

ਮੇਦਵੇਦੇਵ ਦੀ ਮਿਆਮੀ ਓਪਨ ’ਚ ਸੰਘਰਸ਼ਪੂਰਨ ਜਿੱਤ

ਮਿਆਮੀ— ਡੇਨਿਲ ਮੇਦਵੇਦੇਵ ਨੇ ਸੱਟ ਦੇ ਬਾਵਜੂਦ ਆਪਣੀ ਆਖ਼ਰੀ ਦੋ ਸਰਵਿਸ ਬਚਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਮੇਦਵੇਦੇਵ ਨੇ ਤੀਜੇ ਦੌਰ ਦੇ ਇਸ ਮੈਚ ’ਚ ਅਲੇਕਸੀ ਪੋਪੀਰਿਨ ਨੂੰ 7-6 (3), 6-7 (7), 6-4 ਨਾਲ ਹਰਾਇਆ ਤੇ ਇਸ ਨੂੰ ਖ਼ਾਸ ਜਿੱਤ ਦੱਸਿਆ।
ਇਹ ਵੀ ਪੜ੍ਹੋ : ਕ੍ਰਿਕਟ ਦੀ ਦੁਨੀਆ ਤੋਂ ਪ੍ਰਸ਼ੰਸਕਾਂ ਨੂੰ ਮਿਲੀਆਂ ਹੋਲੀ ਦੀਆਂ ਵਧਾਈਆਂ

ਉਨ੍ਹਾਂ ਕਿਹਾ, ‘‘ਗ੍ਰੈਂਡਸਲੈਮ ਫ਼ਾਈਨਲ ਨੂੰ ਲਗਾਤਾਰ ਸੈੱਟਾਂ ’ਚ ਜਿੱਤ ਕੇ ਓਨੀ ਸੰਤੁਸ਼ਟੀ ਨਹੀਂ ਮਿਲਦੀ ਜਿੰਨੀ ਅੱਜ ਮੈਨੂੰ ਮੈਚ ਪੁਆਇੰਟ ਹਾਸਲ ਕਰਨ ’ਤੇ ਮਿਲੀ। ਇਸ ਮੈਚ ਨੂੰ ਯਕੀਨੀ ਤੌਰ ’ਤੇ ਹਮੇਸ਼ਾ ਯਾਦ ਰੱਖਾਂਗਾ। ਪੁਰਸ਼ ਵਰਗ ’ਚ 18ਵਾਂ ਦਰਜਾ ਪ੍ਰਾਪਤ ਜੌਨ ਇਸਨਰ ਵੀ ਅੱਗੇ ਵਧਣ ’ਚ ਸਫਲ ਰਹੇ।
ਇਹ ਵੀ ਪੜ੍ਹੋ : ਟੈਸਟ ਕ੍ਰਿਕਟ ਹਮੇਸ਼ਾ ਮੇਰੀ ਪਹਿਲ : ਭੁਵਨੇਸ਼ਵਰ

ਮਹਿਲਾ ਵਰਗ ’ਚ ਨੰਬਰ 2 ਨਾਓਮੀ ਓਸਾਕਾ ਨੂੰ ਵਾਕਓਵਰ ਮਿਲਿਆ ਪਰ ਨੰਬਰ-4 ਸੋਫ਼ੀਆ ਕੇਨਿਨ ਵਿਸ਼ਵ ’ਚ 27ਵੇਂ ਨੰਬਰ ਦੀ ਓਸ ਜਾਬੇਰ ਤੋਂ 6-4, 4-6, 6-4 ਨਾਲ ਹਾਰ ਗਈ। ਇਸਨਰ ਨੇ 11ਵਾਂ ਦਰਜਾ ਪ੍ਰਾਪਤ ਫੇਲਿਕਸ ਆਗੁਰ ਅਲੀਆਸਿਮੀ ਨੂੰ 7-6 (5), 7-6 (5) ਨਾਲ ਹਰਾਇਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News