ਅਮਰੀਕੀ ਖਿਡਾਰੀ ਟੌਮੀ ਪਾਲ ਅਤੇ ਮਾਰਕੋਸ ਗਿਰੋਨ ਵਿਚਾਲੇ ਹੋਵੇਗਾ ਡਲਾਸ ਓਪਨ ਦਾ ਫਾਈਨਲ

02/11/2024 12:18:06 PM

ਡਲਾਸ, (ਭਾਸ਼ਾ) : ਅਮਰੀਕਾ ਦੇ ਦੂਜਾ ਦਰਜਾ ਪ੍ਰਾਪਤ ਟੌਮੀ ਪਾਲ ਨੇ ਬੇਨ ਸ਼ੈਲਟਨ ਨੂੰ ਹਰਾ ਕੇ ਡਲਾਸ ਓਪਨ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿਸ ਵਿੱਚ ਉਸ ਦਾ ਸਾਹਮਣਾ ਗੈਰ ਦਰਜਾ ਪ੍ਰਾਪਤ ਹਮਵਤਨ ਮਾਰਕੋਸ ਗਿਰੋਨ ਨਾਲ ਹੋਵੇਗਾ। ਪਾਲ ਨੇ ਸੈਮੀਫਾਈਨਲ 'ਚ ਤੀਜਾ ਦਰਜਾ ਪ੍ਰਾਪਤ ਹਮਵਤਨ ਬੇਨ ਸ਼ੈਲਟਨ ਨੂੰ 6-2, 6-4 ਨਾਲ ਹਰਾਇਆ, ਜਦਕਿ ਗਿਰੋਨ ਨੇ ਫਿਰ ਇਕ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ। 30 ਸਾਲਾ ਗਿਰੋਨ ਨੇ ਐਤਵਾਰ ਨੂੰ ਆਪਣਾ ਪਹਿਲਾ ਏਟੀਪੀ ਟੂਰ ਖਿਤਾਬ ਜਿੱਤਣ ਦੀ ਦਾਅਵੇਦਾਰੀ ਕਰਦੇ ਹੋਏ ਚੌਥਾ ਦਰਜਾ ਪ੍ਰਾਪਤ ਫਰਾਂਸ ਦੇ ਐਡਰੀਅਨ ਮਨਾਰਿਨੋ ਨੂੰ 6-1, 6-3 ਨਾਲ ਹਰਾਇਆ। ਉਹ ਦੋ ਸਾਲ ਪਹਿਲਾਂ ਡਲਾਸ ਵਿੱਚ ਸੈਮੀਫਾਈਨਲ ਵਿੱਚ ਪਹੁੰਚਿਆ ਸੀ। 


Tarsem Singh

Content Editor

Related News