ਖਲੀ ਦੀ ਪਾਕਿ ਨੂੰ ਲਲਕਾਰ, ਕਿਹਾ- ਬੰਬ ਦਾ ਜਵਾਬ ਬੰਬ ਨਾਲ ਦਿਆਂਗੇ

Wednesday, Feb 20, 2019 - 05:49 PM (IST)

ਖਲੀ ਦੀ ਪਾਕਿ ਨੂੰ ਲਲਕਾਰ, ਕਿਹਾ- ਬੰਬ ਦਾ ਜਵਾਬ ਬੰਬ ਨਾਲ ਦਿਆਂਗੇ

ਬਠਿੰਡਾ— 9 ਮਾਰਚ ਨੂੰ ਬਠਿੰਡਾ 'ਚ ਸੀ.ਡਬਲਿਊ.ਈ. ਵੱਲੋਂ ਫਾਈਟ ਕਰਵਾਈ ਜਾਵੇਗੀ ਜਿਸ 'ਚ ਕਈ ਵਿਦੇਸ਼ੀ ਰੈਸਲਰ ਵੀ ਹੋਣਗੇ। ਇਹ ਫਾਈਟ ਬਠਿੰਡਾ ਦੇ ਖੇਡ ਸਟੇਡੀਅਮ 'ਚ ਕਰਵਾਈ ਜਾ ਰਹੀ ਹੈ। ਦਲੀਪ ਸਿੰਘ ਰਾਣਾ ਉਰਫ ਖਲੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਵੱਲ ਰੁਝਾਨ ਵਧਾਉਣ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਖਲੀ ਨੇ ਕਿਹਾ ਕਿ ਹਿੰਦੂਸਤਾਨ ਦੇ ਰੈਸਲਰਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਵੇਗਾ ਕਿਉਂਕਿ ਹਿੰਦੂਸਤਾਨ ਦੇ ਰੈਸਲਰ ਆਏ ਹਨ ਅਤੇ ਵਿਦੇਸ਼ਾਂ ਤੋਂ ਜੋ ਖੇਡਣ ਦਾ ਸ਼ੌਕ ਰਖਦੇ ਹਨ ਉਨ੍ਹਾਂ ਨੂੰ ਹਿੰਦੂਸਤਾਨ 'ਚ ਖੇਡਣ ਲਈ ਪ੍ਰੇਰਿਤ ਕਰਨ ਲਈ ਫਾਈਟ ਕਰਵਾ ਰਹੇ ਹਨ।

ਖਲੀ ਨੂੰ ਪੁਲਵਾਮਾ ਅੱਤਵਾਦੀ ਹਮਲੇ ਬਾਰੇ ਪੁੱਛੇ ਜਾਣ ਦੇ ਉਨ੍ਹਾਂ ਜਵਾਬ ਦਿੱਤਾ ਕਿ 'ਬੰਬ ਦਾ ਜਵਾਬ ਬੰਬ ਹੋਣਾ ਚਾਹੀਦਾ ਹੈ। ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ। ਮੈਂ ਚਾਹੰਦਾ ਹਾਂ ਕਿ ਐਸੇ ਦਾ ਤੈਸਾ ਜਵਾਬ ਹੋਣਾ ਚਾਹੀਦਾ ਹੈ'। ਪਾਕਿਸਤਾਨ ਨੂੰ ਇਸ ਦਾ ਸਬਕ ਜ਼ਰੂਰ ਸਿਖਾਉਣਾ ਚਾਹੀਦਾ ਹੈ।


author

Tarsem Singh

Content Editor

Related News