ਟੋਕੀਓ ਓਲੰਪਿਕ: ਖੇਡ ਪਿੰਡ ’ਚ ਖਿਡਾਰੀਆਂ ਲਈ ਘਰ ਵਰਗਾ ਮਾਹੌਲ, ਪਰੋਸਿਆ ਜਾ ਰਿਹੈ ‘ਦਾਲ-ਪਰੌਂਠਾ’

Tuesday, Jul 20, 2021 - 04:03 PM (IST)

ਟੋਕੀਓ ਓਲੰਪਿਕ: ਖੇਡ ਪਿੰਡ ’ਚ ਖਿਡਾਰੀਆਂ ਲਈ ਘਰ ਵਰਗਾ ਮਾਹੌਲ, ਪਰੋਸਿਆ ਜਾ ਰਿਹੈ ‘ਦਾਲ-ਪਰੌਂਠਾ’

ਟੋਕੀਓ (ਏਜੰਸੀ) : ਟੋਕੀਓ ਓਲੰਪਿਕ ਦੇ ਖੇਡ ਪਿੰਡ ਵਿਚ ਡਾਈਨਿੰਗ ਹਾਲ ਵਿਚ ਦੁਨੀਆ ਭਰ ਦੇ ਪਕਵਾਨ ਪਰੋਸੇ ਜਾ ਰਹੇ ਹਨ, ਜਿਨ੍ਹਾਂ ਵਿਚ ਭਾਰਤੀ ਦਾਲ ਅਤੇ ਪਰੌਂਠੇ ਵੀ ਸ਼ਾਮਲ ਹਨ। ਹਾਲਾਂਕਿ ਭਾਰਤੀ ਦਲ ਨੇ ਉਸ ਨੂੰ ਲੈ ਕੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਉਥੇ ਹੀ ਖਿਡਾਰੀਆਂ ਦੀ ਗਰਮ ਪਾਣੀ ਦੀ ਮੰਗ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ ਤੋਂ 100 ਤੋਂ ਜ਼ਿਆਦਾ ਇਲੈਕਟ੍ਰਾਨਿਕ ਕੇਤਲੀਆਂ ਮੰਗੀਆਂ ਗਈਆਂ ਹਨ। ਖੇਡ ਪਿੰਡ ਵਿਚ ਕਮਰਿਆਂ ਵਿਚ ਕੇਤਲੀਆਂ ਨਹੀਂ ਰੱਖੀਆਂ ਗਈਆਂ ਹਨ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਕਾਰਨ ਵਿਅਕਤੀਗਤ ਸੰਪਰਕ ਘੱਟ ਰੱਖਣ ਦੀ ਕਵਾਇਦ ਵਿਚ ਕਮਰਿਆਂ ਦੀ ਸਫ਼ਾਈ 3 ਦਿਨਾਂ ਵਿਚ ਇਕ ਵਾਰ ਹੋਵੇਗੀ। ਭਾਰਤ ਦੇ ਜ਼ਿਆਦਾਤਰ ਖਿਡਾਰੀ ਐਤਵਾਰ ਨੂੰ ਇੱਥੇ ਪਹੁੰਚ ਗਏ ਅਤੇ ਖੇਡ ਪਿੰਡ ਵਿਚ 2 ਦਿਨ ਬਿਤਾ ਚੁੱਕੇ ਹਨ।

ਇਹ ਵੀ ਪੜ੍ਹੋ: ਟੋਕੀਓ ’ਚ ਗੱਤੇ ਨਾਲ ਬਣੇ ਬੈੱਡਾਂ ’ਤੇ ਸੌਣਗੇ ਐਥਲੀਟ, ਜਾਣੋ ਇਸ ਦੇ ਪਿੱਛੇ ਕਾਰਨ

PunjabKesari

ਭਾਰਤੀ ਦਲ ਦੇ ਉਪ ਪ੍ਰਮੁੱਖ ਪ੍ਰੇਮ ਵਰਮਾ ਨੇ ਸੋਮਵਾਰ ਨੂੰ ਦੱਸਿਆ, ‘ਕੇਤਲੀਆਂ ਦੀ ਖਿਡਾਰੀਆਂ ਨੂੰ ਜ਼ਰੂਰਤ ਹੈ। ਉਨ੍ਹਾਂ ਨੇ ਸਵੇਰੇ ਗਰਮ ਪਾਣੀ ਪੀਣਾ ਹੁੰਦਾ ਹੈ। ਅਸੀਂ ਭਾਰਤੀ ਦੂਤਾਵਾਸ ਤੋਂ ਇਸ ਦਾ ਬੰਦੋਬਸਤ ਕਰਨ ਦੀ ਬੇਨਤੀ ਕੀਤੀ ਹੈ।’ ਇਕ ਟੀਮ ਅਧਿਕਾਰੀ ਨੇ ਦੱਸਿਆ ਕਿ ਕਮਰੇ ਚੰਗੇ ਹਨ ਪਰ ਐਤਵਾਰ ਤੋਂ ਉਨ੍ਹਾਂ ਦੀ ਸਫ਼ਾਈ ਨਹੀਂ ਹੋਈ ਹੈ। ਇਸ ’ਤੇ ਵਰਮਾ ਨੇ ਕਿਹਾ, ‘ਸੰਪਰਕ ਘੱਟ ਰੱਖਣ ਲਈ ਸਥਾਨਕ ਆਯੋਜਨ ਕਮੇਟੀ ਹਰ 3 ਦਿਨਾਂ ਵਿਚ ਇਕ ਵਾਰ ਸਫ਼ਾਈ ਕਰਾਏਗੀ। ਜੇ ਕਿਸੇ ਨੂੰ ਹਰ ਰੋਜ਼ ਸਫ਼ਾਈ ਦੀ ਜ਼ਰੂਰਤ ਹੈ ਤਾਂ ਉਹ ਕਹਿ ਸਕਦੇ ਹਨ। ਤੋਲੀਏ ਰੋਜ਼ਾਨਾ ਬਦਲੇ ਜਾ ਸਕਦੇ ਹਨ।’

ਇਹ ਵੀ ਪੜ੍ਹੋ: ਟੋਕੀਓ ਪੁੱਜਾ ਭਾਰਤੀ ਖਿਡਾਰੀਆਂ ਦਾ ਪਹਿਲਾ ਜੱਥਾ, ਖੇਡ ਪਿੰਡ ’ਚ ਲਾਇਆ ਡੇਰਾ

PunjabKesari

ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਣ-ਪੀਣ ਅਤੇ ਅਭਿਆਸ ਦੀ ਸੁਵਿਧਾ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਉਥੇ ਹੀ ਇਕ ਅਧਿਕਾਰੀ ਨੇ ਕਿਹਾ ਕਿ ਦੇਸੀ ਖਾਣਾ ਬਿਹਤਰ ਹੋ ਸਕਦਾ ਹੈ। ਸਾਥੀਆਨ ਨੇ ਕਿਹਾ, ‘ਮੈਂ ਭਾਰਤੀਆਂ ਨੂੰ ਕੋਂਟੀਨੈਂਟਲ ਜਾਂ ਜਾਪਾਨੀ ਖਾਣੇ ਦਾ ਸੁਆਦ ਲੈਣ ਲਈ ਕਹਾਂਗਾ।’ ਭਾਰਤੀ ਖਾਣਾ ਔਸਤ ਹੈ ਅਤੇ ਕਈ ਵਾਰ ਕੱਚਾ ਵੀ ਹੁੰਦਾ ਹੈ।’ ਵਰਮਾ ਨੇ ਹਾਲਾਂਕਿ ਕਿਹਾ, ‘ਦੂਜੇ ਦੇਸ਼ ਵਿਚ ਆਉਣ ’ਤੇ ਉਥੋਂ ਦੀ ਸੰਸਕ੍ਰਿਤੀ ਨੂੰ ਅਪਣਾਉਣਾ ਚਾਹੀਦਾ ਹੈ, ਜਿਸ ਵਿਚ ਖਾਣ-ਪੀਣ ਵੀ ਸ਼ਾਮਲ ਹੈ। ਇੱਥੇ ਚੰਗਾ ਭਾਰਤੀ ਖਾਣਾ ਪਰੋਸਿਆ ਜਾ ਰਿਹਾ ਹੈ। ਹੁਣ ਜੋ ਆਪਣੇ ਦੇਸ਼ ਵਿਚ ਮਿਲਦਾ ਹੈ, ਉਸ ਨਾਲ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ।’ ਜ਼ਿਆਦਾਤਰ ਖਿਡਾਰੀਆਂ ਨੂੰ ਰੋਜ਼ਾਨਾ ਟੈਸਟ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਅਭਿਆਸ ’ਤੇ ਜਾਣ ਤੋਂ ਪਹਿਲਾਂ ਉਹ ਆਈ.ਓ.ਏ. ਅਧਿਕਾਰੀਆਂ ਨੂੰ ਕੋਰੋਨਾ ਜਾਂਚ ਲਈ ਨਮੂਨੇ ਦੇ ਸਕਣ।

PunjabKesari

ਇਹ ਵੀ ਪੜ੍ਹੋ: 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ 'ਚ ਕਿੰਨੇ ਆਏ ਬਦਲਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News