ਡਾਡਜੀ ਇੰਟਰਨੈਸ਼ਨਲ ਸ਼ਤਰੰਜ : ਵਿਦਿਤ ਨੇ ਪੀਟਰ ਨੀਲਸਨ ਨੂੰ ਹਰਾਇਆ

Friday, May 14, 2021 - 12:22 AM (IST)

ਡਾਡਜੀ ਇੰਟਰਨੈਸ਼ਨਲ ਸ਼ਤਰੰਜ : ਵਿਦਿਤ ਨੇ ਪੀਟਰ ਨੀਲਸਨ ਨੂੰ ਹਰਾਇਆ

ਨਾਸਿਕ (ਨਿਕਲੇਸ਼ ਜੈਨ)– ਭਾਰਤੀ ਓਲੰਪਿਆਡ ਸੋਨ ਤਮਗਾ ਜੇਤੂ ਟੀਮ ਦੇ ਕਪਤਾਨ ਵਿਦਿਤ ਗੁਜਰਾਤੀ ਨੇ ਦੁਨੀਆ ਦੇ 16 ਧਾਕੜ ਖਿਡਾਰੀਆਂ ਵਿਚਾਲੇ ਨਾਕਆਊਟ ਆਧਾਰ ’ਤੇ ਖੇਡੀ ਜਾ ਰਹੀ ਡਾਡਜੀ ਇੰਟਰਨੈਸ਼ਨਲ ਸ਼ਤਰੰਜ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਡੇਂਕਮਾਰਕ ਦੇ ਪੀਟਰ ਨੀਲਸਨ ਨੂੰ ਹਰਾਉਂਦੇ ਹੋਏ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਵਿਦਿਤ ਤੇ ਪੀਟਰ ਵਿਚਾਲੇ 5 ਮਿੰਟ ਪ੍ਰਤੀ ਖਿਡਾਰੀ ਦੇ ਕੁਲ 12 ਮੈਚ ਹੋਣੇ ਸਨ ਪਰ ਵਿਦਿਤ ਨੇ 11 ਮੈਚਾਂ ਤੋਂ ਬਾਅਦ ਹੀ 6.5-4.5 ਦੇ ਸਕੋਰ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਦੌਰਾਨ ਵਿਦਿਤ ਨੇ 5 ਜਿੱਤ ਦਰਜ ਕੀਤੀਆਂ ਤੇ 3 ਮੁਕਾਬਲੇ ਡਰਾਅ ਖੇਡੇ ਜਦਕਿ 3 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ


ਉਥੇ ਹੀ ਭਾਰਤ ਦਾ ਅਧਿਬਨ ਭਾਸਕਰਨ ਰੋਮਾਂਚਕ ਮੁਕਾਬਲੇ ਵਿਚ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਹੱਥੋਂ 4.5-6.5 ਨਾਲ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਹੋਰਨਾਂ ਨਤੀਜਿਆਂ ਵਿਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਸਪੇਨ ਦੇ ਜੋਸ਼ ਫਰਨਾਂਡੋ ਨੂੰ 7-0 ਨਾਲ ਹਰਾਇਆ। ਰੂਸ ਦੇ ਡੇਨੀਅਲ ਡੁਬੋਵ ਨੇ ਇੰਗਲੈਂਡ ਦੇ ਸਾਈਮਨ ਵਿਲੀਅਮ ਨੂੰ 6.5-0.5 ਨਾਲ ਹਰਾ ਦਿੱਤਾ। ਪਹਿਲੇ ਦਿਨ ਚਾਰ ਪ੍ਰੀ ਕੁਆਰਟਰ ਫਾਈਨਲ ਮੁਕਾਬਲਿਆਂ ਤੋਂ ਬਾਅਦ ਹੁਣ ਚਾਰ ਕੁਆਰਟਰ ਫਾਈਨਲ ਮੁਕਾਬਲੇ ਖੇਡੇ ਗਏ।

ਇਹ ਖ਼ਬਰ ਪੜ੍ਹੋ-  ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News