ਦਬੰਗ ਦਿੱਲੀ ਯੂ. ਟੀ. ਟੀ ਦੇ ਪਹਿਲੇ ਮੈਚ ''ਚ ਪੁਣੇਰੀ ਪਲਟਨ ਤੋਂ ਹਾਰੀ

Thursday, Jul 25, 2019 - 11:50 PM (IST)

ਦਬੰਗ ਦਿੱਲੀ ਯੂ. ਟੀ. ਟੀ ਦੇ ਪਹਿਲੇ ਮੈਚ ''ਚ ਪੁਣੇਰੀ ਪਲਟਨ ਤੋਂ ਹਾਰੀ

ਨਵੀਂ ਦਿੱਲੀ— ਪਹਿਲੀ ਵਾਰ ਅਲਟੀਮੇਟ ਟੇਬਲ ਟੈਨਿਸ (ਯੂ. ਟੀ. ਟੀ.) 'ਚ ਹਿੱਸਾ ਲੈ ਰਹੀ ਪੁਣੇਰੀ ਪਲਟਨ ਨੇ ਵੀਰਵਾਰ ਨੂੰ ਇੱਥੇ ਉਦਘਾਟਨੀ ਮੈਚ 'ਚ ਦਬੰਗ ਦਿੱਲੀ ਨੂੰ 8-7 ਨਾਲ ਹਰਾਇਆ ਤੇ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਦਿਨ ਦੇ ਆਖਰੀ ਮੈਚ ਤੋਂ ਪਹਿਲਾਂ ਸਕੋਰ 6-6 ਨਾਲ ਬਰਾਬਰੀ 'ਤੇ ਸੀ। ਨਾਲ ਹੀ ਜਰਮਨੀ ਦੀ ਸੈਬਾਈਨ ਵਿੰਟਰ ਨੇ ਰੋਮਾਨੀਆ ਦੀ ਬਰਨਾਡੇਟ ਨੂੰ 2-1 ਨਾਲ ਹਰਾ ਕੇ ਮਹੱਤਵਪੂਰਨ ਅੰਕ ਹਾਸਲ ਕੀਤੇ। ਭਾਰਤ ਦੇ ਚੋਟੀ ਦੇ ਖਿਡਾਰੀ ਜੀ ਸਾਥੀਆਨ ਨੇ ਪੁਰਸ਼ ਸਿੰਗਲ 'ਚ ਹਰਮੀਤ ਦੇਸਾਈ ਨੂੰ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਬਰਨਾਡੇਟ ਦੇ ਨਾਲ ਮਿਲ ਕੇ 2 ਮੈਚ ਜਿੱਤੇ ਤੇ ਪੰਜ ਅੰਕ ਹਾਸਲ ਕੀਤੇ ਪਰ ਇਹ ਜਿੱਤ ਲਈ ਪ੍ਰਾਪਤ ਨਹੀਂ ਸਨ ਤੇ ਪੁਣੇਰੀ ਪਲਟਨ ਨੇ ਮਹਿਲਾ ਸਿੰਗਲ ਦੇ ਦੋਵੇਂ ਮੈਚ ਤੇ ਦੂਜਾ ਪੁਰਸ਼ ਸਿੰਗਲ ਮੈਚ ਜਿੱਤ ਲਿਆ।


author

Gurdeep Singh

Content Editor

Related News