ਗ੍ਰਹਿ ਮੰਤਰੀ ਦੇ ਟਵੀਟ ''ਤੇ ਘਬਰਾਈ ਪਾਕਿ ਫੌਜ, ਇਸ ਤਰ੍ਹਾਂ ਜਤਾਈ ਨਾਰਾਜ਼ਗੀ

Tuesday, Jun 18, 2019 - 02:09 PM (IST)

ਗ੍ਰਹਿ ਮੰਤਰੀ ਦੇ ਟਵੀਟ ''ਤੇ ਘਬਰਾਈ ਪਾਕਿ ਫੌਜ, ਇਸ ਤਰ੍ਹਾਂ ਜਤਾਈ ਨਾਰਾਜ਼ਗੀ

ਸਪੋਰਟਸ ਡੈਸਕ : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਨਚੈਸਟਰ ਵਿਚ ਖੇਡੇ ਗਏ ਮੈਚ ਵਿਚ ਭਾਰਤ ਨੇ 89 ਦੌੜਾਂ ਨਾਲ ਮੈਚ ਜਿੱਤ ਲਿਆ। ਭਾਰਤ ਨੇ ਲਗਾਤਾਰ 7ਵੀਂ ਵਾਰ ਪਾਕਿਸਤਾਨ ਨੂੰ ਵਰਲਡ ਕੱਪ ਵਿਚ ਹਰਾਇਆ। ਬੀਤੇ ਦਿਨੀ ਐਤਵਾਰ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਦੀ ਜਿੱਤ ਦੀ ਵਧਾਈ ਦਿੰਦਿਆਂ ਪਾਕਿਸਤਾਨ 'ਤੇ ਇਕ ਹੋਰ ਸਟ੍ਰਾਈਕ ਦਾ ਜ਼ਿਕਰ ਕੀਤਾ ਸੀ। ਜਿਸ ਨੂੰ ਲੈ ਕੇ ਪਾਕਿਸਤਾਨੀ ਫੌਜ ਬੌਖਲਾ ਗਈ ਹੈ। ਅਜਿਹੇ ਵਿਚ ਪਾਕਿ ਫੌਜ ਦੇ ਡੀ. ਜੀ. ਆਸਿਫ ਗਫੂਰ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਕਿ ਕ੍ਰਿਕਟ ਦੀ ਤੁਲਨਾ ਏਅਰ ਸਟ੍ਰਾਈਕ ਨਾਲ ਨਾ ਕਰਨ।

ਅਮਿਤ ਸ਼ਾਹ ਦਾ ਟਵੀਟ
PunjabKesari

ਆਸਿਫ ਗਫੂਰ ਦਾ ਟਵੀਟ
PunjabKesari
ਆਸਿਫ ਗਫੂਰ ਨੇ ਟਵੀਟ ਕਰ ਸ਼ਾਹ ਨੂੰ ਜਵਾਬ ਦਿੰਦਿਆਂ ਕਿਹਾ, ''ਪਿਆਰੇ ਅਮਿਤ ਸ਼ਾਹ, ਹਾਂ ਤੁਹਾਡੀ ਟੀਮ ਨੇ ਮੈਚ ਜਿੱਤਿਆ। ਉਹ ਚੰਗਾ ਖੇਡੇ। 2 ਬਿਲਕੁਲ ਵੱਖ-ਵੱਖ ਚੀਜ਼ਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਉੱਥੇ ਹੀ ਸਟ੍ਰਾਈਕ ਅਤੇ ਮੈਚ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।''


Related News