CWG 2022 : ਸੁਸ਼ੀਲਾ ਤੋਂ ਬਾਅਦ ਜੂਡੋ ’ਚ ਵਿਜੇ ਯਾਦਵ ਨੇ ਭਾਰਤ ਨੂੰ ਦਿਵਾਇਆ ਕਾਂਸੀ ਤਮਗਾ
Monday, Aug 01, 2022 - 10:57 PM (IST)
ਸਪੋਰਟਸ ਡੈਸਕ : ਜੂਡੋ ’ਚ ਸੋਮਵਾਰ ਰਾਤ ਨੂੰ ਭਾਰਤ ਦੇ ਹਿੱਸੇ ਦੋ ਤਮਗੇ ਆਏ। ਪਹਿਲਾਂ ਮਹਿਲਾ ਵਰਗ ’ਚ ਸੁਸ਼ੀਲਾ ਲਿਕਮਾਬਾਮ ਚਾਂਦੀ ਤਮਗਾ ਜਿੱਤਣ ’ਚ ਸਫ਼ਲ ਰਹੀ। ਉਸ ਤੋਂ ਤੁਰੰਤ ਬਾਅਦ ਭਾਰਤ ਦੇ ਵਿਜੇ ਕੁਮਾਰ ਯਾਦਵ ਪੁਰਸ਼ਾਂ ਦੇ 60 ਕਿਲੋ ਵਰਗ ’ਚ ਕਾਂਸੀ ਤਮਗਾ ਜਿੱਤਣ ’ਚ ਸਫ਼ਲ ਰਹੇ। ਇਸ ਤਰ੍ਹਾਂ ਭਾਰਤ ਨੇ ਖੇਡਾਂ ਦੇ ਤੀਜੇ ਦਿਨ ਦੋ ਤਮਗੇ ਹਾਸਲ ਕੀਤੇ। ਯਾਦਵ ਦੀ ਸ਼ੁਰੂਆਤ ਚੰਗੀ ਰਹੀ।
ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ
ਉਸ ਨੂੰ ਰਾਊਂਡ-32 ’ਚ ਬਾਈ ਮਿਲੀ ਸੀ। ਫਿਰ ਉਸ ਦਾ ਰਾਊਂਡ 16 ’ਚ ਮਾਰੀਸ਼ਸ ਦੇ ਵਿੰਸਲੇ ਗਨੇਗਾ ਨਾਲ ਮੁਕਾਬਲਾ ਹੋਇਆ, ਜਿਸ ’ਚ ਉਸ ਨੇ 10-0 ਨਾਲ ਜਿੱਤ ਦਰਜ ਕੀਤੀ। ਹਾਲਾਂਕਿ, ਆਸਟਰੇਲੀਆ ਦੇ ਕੈਟਜ਼ ਤੋਂ ਕੁਆਰਟਰ ਫਾਈਨਲ ਮੈਚ ਹਾਰਨ ਤੋਂ ਬਾਅਦ ਯਾਦਵ ਨੂੰ ਰੇਪਚੇਜ਼ ’ਚ ਸਕਾਟਲੈਂਡ ਦੇ ਮੁਨਰੋ ਨਾਲ ਟੱਕਰ ਲੈਣ ਦਾ ਮੌਕਾ ਮਿਲਿਆ। ਫਿਰ ਉਹ ਸਾਈਪ੍ਰਸ ਦੇ ਪੈਟ੍ਰੋਸ ਕ੍ਰਿਸਟੋਡੌਲਾਇਡਸ ਨਾਲ ਭਿੜੇ, ਜਿਸ ਨੂੰ ਉਨ੍ਹਾਂ ਨੇ 10-0 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।