CWG 2022 : ਭਾਰਤ ਨੇ ਬੈਡਮਿੰਟਨ ''ਚ ਪਾਕਿ ਨੂੰ ਮਾਤ ਦਿੰਦੇ ਹੋਏ ਕੀਤੀ ਸ਼ੁਰੂਆਤ
Saturday, Jul 30, 2022 - 12:30 PM (IST)

ਸਪੋਰਟਸ ਡੈਸਕ- ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਰਾਸ਼ਟਰਮੰਡਲ ਖੇਡਾਂ ’ਚ ਆਪਣੇ ਪਹਿਲੇ ਟੀਮ ਮੁਕਾਬਲੇ ’ਚ ਪਾਕਿਸਤਾਨ ’ਤੇ 5-0 ਨਾਲ ਕਲੀਨ ਸਵੀਪ ਕਰਨ ’ਚ ਜ਼ਰਾ ਵੀ ਪਸੀਨਾ ਨਹੀਂ ਵਹਾਉਣਾ ਪਿਆ। ਬੀ. ਸੁਮਿਤ ਰੈੱਡੀ ਅਤੇ ਮਾਚਿਮਾਂਡਾ ਪੋਨੱਪਾ ਨੇ ਮੁਹੰਮਦ ਇਰਫਾਨ ਸਈਅਦ ਭੱਟੀ ਅਤੇ ਗਜ਼ਾਲਾ ਸਦਿੱਕੀ ਨੂੰ, ਕਿਦਾਂਬੀ ਸ਼੍ਰੀਕਾਂਤ ਨੇ ਮੁਰਾਦ ਅਲੀ ਨੂੰ, ਪੀ. ਵੀ. ਸਿੰਧੂ ਨੇ ਮਹੂਰ ਸ਼ਹਿਜ਼ਾਦ ਨੂੰ, ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਮੁਰਾਦ ਅਲੀ ਅਤੇ ਮੁਹੰਮਦ ਇਰਫਾਨ ਸਈ ਭਾਟੀ ਨੂੰ ਤੇ ਤ੍ਰਿਸ਼ਾ ਜਾਲੀ ਅਤੇ ਗਾਇਤਰੀ ਗੋਪੀਚੰਦ ਨੇ ਮਾਹੂਰ ਸ਼ਹਿਜ਼ਾਦ ਅਤੇ ਗਜ਼ਾਲਾ ਸਦਿੱਤੀ ਨੂੰ ਹਰਾਇਆ।