CWG : ਦੀਪਿਕਾ, ਸੌਰਵ ਦੀ ਜੋੜੀ ਨੇ ਸਕੁੁਐਸ਼ ਮਿਕਸਡ ਡਬਲਜ਼ ’ਚ ਕਾਂਸੀ ਤਮਗਾ ਜਿੱਤਿਆ

Monday, Aug 08, 2022 - 01:16 AM (IST)

CWG : ਦੀਪਿਕਾ, ਸੌਰਵ ਦੀ ਜੋੜੀ ਨੇ ਸਕੁੁਐਸ਼ ਮਿਕਸਡ ਡਬਲਜ਼ ’ਚ ਕਾਂਸੀ ਤਮਗਾ ਜਿੱਤਿਆ

ਬਰਮਿੰਘਮ : ਦੀਪਿਕਾ ਪੱਲੀਕਲ ਅਤੇ ਸੌਰਵ ਘੋਸ਼ਾਲ ਦੀ ਭਾਰਤੀ ਜੋੜੀ ਨੇ ਰਾਸ਼ਟਰਮੰਡਲ ਖੇਡਾਂ ’ਚ ਸਕੁਐਸ਼ ਦੇ ਮਿਕਸਡ ਡਬਲਜ਼ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਿਆ। ਭਾਰਤੀ ਜੋੜੀ ਨੇ ਕਾਂਸੀ ਤਮਗੇ ਦੇ ਪਲੇਅ ਆਫ ਮੈਚ ’ਚ ਆਸਟਰੇਲੀਆ ਦੇ ਲੋਬਨ ਡੋਨਾ ਅਤੇ ਕੈਮਰੂਨ ਪਿਲੇ ਦੀ ਜੋੜੀ ਨੂੰ 11-8, 11-4 ਨਾਲ ਹਰਾਇਆ। ਖਾਸ ਗੱਲ ਇਹ ਹੈ ਕਿ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦਾ ਫਾਈਨਲ ਇਨ੍ਹਾਂ ਦੋਵਾਂ ਜੋੜੀਆਂ ਵਿਚਾਲੇ ਖੇਡਿਆ ਗਿਆ ਸੀ ਅਤੇ ਉਦੋਂ ਭਾਰਤੀ ਜੋੜੀ ਨੇ ਚਾਂਦੀ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦਾ ਵੱਡਾ ਐਲਾਨ, ਫਗਵਾੜਾ ’ਚ ਦਿੱਲੀ-ਜਲੰਧਰ ਨੈਸ਼ਨਲ ਹਾਈਵੇ ਭਲਕੇ ਤੋਂ ਕਰਨਗੇ ਬੰਦ

ਐਤਵਾਰ ਨੂੰ ਕਾਂਸੀ ਤਮਗੇ ਦੇ ਪਲੇਅ ਆਫ ’ਚ ਹਾਲਾਂਕਿ ਦੀਪਿਕਾ ਅਤੇ ਘੋਸ਼ਾਲ ਨੇ ਆਸਟਰੇਲੀਆਈ ਜੋੜੀ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਆਸਾਨੀ ਨਾਲ ਮੈਚ ਜਿੱਤ ਲਿਆ। ਇਨ੍ਹਾਂ ਖੇਡਾਂ ’ਚ ਘੋਸ਼ਾਲ ਦਾ ਇਹ ਦੂਜਾ ਤਮਗਾ ਹੈ। ਉਸ ਨੇ ਇਸ ਹਫ਼ਤੇ ਪੁਰਸ਼ ਸਿੰਗਲਜ਼ ’ਚ ਕਾਂਸੀ ਤਮਗਾ ਜਿੱਤਿਆ ਹੈ, ਜੋ ਇਸ ਵਰਗ ’ਚ ਦੇਸ਼ ਦਾ ਪਹਿਲਾ ਤਮਗਾ ਹੈ।


author

Manoj

Content Editor

Related News