World Cup 2023: ਅਫ਼ਗਾਨਿਸਤਾਨ ਨੇ ਸੈਮੀਫ਼ਾਈਨਲ ਦੀਆਂ ਉਮੀਦਾਂ ਰੱਖੀਆਂ ਕਾਇਮ, ਸ਼੍ਰੀਲੰਕਾ ਦਾ ਰਾਹ ਕੀਤਾ ਔਖਾ

Monday, Oct 30, 2023 - 10:19 PM (IST)

World Cup 2023: ਅਫ਼ਗਾਨਿਸਤਾਨ ਨੇ ਸੈਮੀਫ਼ਾਈਨਲ ਦੀਆਂ ਉਮੀਦਾਂ ਰੱਖੀਆਂ ਕਾਇਮ, ਸ਼੍ਰੀਲੰਕਾ ਦਾ ਰਾਹ ਕੀਤਾ ਔਖਾ

ਸਪੋਰਟਸ ਡੈਸਕ: ਅੱਜ ਵਿਸ਼ਵ ਕੱਪ 2023 ਵਿਚ ਅਫ਼ਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫ਼ਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਉੱਥੇ ਹੀ ਸ਼੍ਰੀਲੰਕਾ ਦਾ ਰਾਹ ਹੁਣ ਹੋਰ ਵੀ ਜ਼ਿਆਦਾ ਔਖਾ ਹੋ ਗਿਆ ਹੈ। ਸ਼੍ਰੀਲੰਕਾ ਸੈਮੀਫ਼ਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੀ ਹੋ ਗਈ ਹੈ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 241 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਅਫ਼ਗਾਨਿਸਤਾਨ ਨੇ 3 ਵਿਕਟਾਂ ਗੁਆ ਕੇ ਹੀ 242 ਦੌੜਾਂ ਬਣਾ ਲਈਆਂ ਤੇ 7 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। 

ਇਹ ਖ਼ਬਰ ਵੀ ਪੜ੍ਹੋ - Breaking News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦਾ ਨੋਟਿਸ, ਇਸ ਮਾਮਲੇ 'ਚ ਹੋਵੇਗੀ ਪੁੱਛਗਿੱਛ

ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਫਜ਼ਲਾਕ ਫਾਰੂਕੀ ਨੇ ਦਿਮੁਥ ਕਰੁਨਾਰਤਨੇ ਦੇ ਰੂਪ ਵਿਚ ਪਹਿਲਾ ਝਟਕਾ ਦਿੱਤਾ। ਉਸ ਮਗਰੋਂ ਨਿਸ਼ੰਕਾ (46) ਅਤੇ ਕਪਤਾਨ ਕੁਸ਼ਲ ਮੈਂਡਿਸ (39) ਨੇ ਪਾਰੀ ਸੰਭਾਲੀ। ਨਿਸ਼ੰਕਾ ਦੇ ਆਊਟ ਹੋਣ ਮਗਰੋਂ ਸਮਰਵਿਕਰਮਾ (36) ਨੇ ਉਸ ਦਾ ਸਾਥ ਦਿੱਤਾ। ਅਖ਼ੀਰ ਵਿਚ ਤਿਕਸ਼ਨਾ (29) ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਅਫ਼ਗਾਨਿਸਤਾਨ ਵੱਲੋਂ ਫਜ਼ਲਾਕ ਫਾਰੂਕੀ ਨੇ 4 ਅਤੇ ਮੁਜੀਬ ਉਰ ਰਹਿਮਾਨ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅਫ਼ਗਾਨਿਸਤਾਨ ਨੇ ਸ਼੍ਰੀਲੰਕਾ ਨੂੰ 49.3 ਓਵਰਾਂ ਵਿਚ 241 ਦੌੜਾਂ 'ਤੇ ਹੀ ਢੇਰ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਲੜਾਈ ਦਾ ਬਦਲਾ ਲੈਣ ਜਾ ਰਹੇ ਨੌਜਵਾਨਾਂ ਨਾਲ ਰਾਹ 'ਚ ਹੀ ਵਾਪਰ ਗਿਆ ਭਾਣਾ, ਮੌਤ ਦੀ ਵਜ੍ਹਾ ਬਣੇ ਆਪਣੇ ਹੀ ਹਥਿਆਰ

ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਜਦੋਂ ਰਹਿਮਾਨੁੱਲਾਹ ਗੁਰਬਾਜ਼ ਬਿਨਾਂ ਖਾਤਾ ਖੋਲ੍ਹੇ ਪਹਿਲੇ ਓਵਰ ਵਿਚ ਹੀ ਪਵੇਲੀਅਨ ਪਰਤ ਗਏ।  ਹਾਲਾਂਕਿ ਉਨ੍ਹਾਂ ਮਗਰੋਂ ਇਬਰਾਮੀ ਜ਼ਾਦਰਾਨ (39) ਅਤੇ ਰਹਿਮਤ ਸ਼ਾਹ (62) ਨੇ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ ਟੀਮ ਦੀ ਸਥਿਤੀ ਮਜ਼ਬੂਤ ਕੀਤੀ। ਉਨ੍ਹਾਂ ਤੋਂ ਇਲਾਵਾ ਕਪਤਾਨ ਸ਼ਾਹਿਦੀ (58) ਅਤੇ ਅਜ਼ਮਤੁੱਲਾਹ ਓਮਰਜ਼ਾਈ (73) ਦੀਆਂ ਸ਼ਾਨਦਾਰ ਅਜੇਤੂ ਪਾਰੀਆਂ ਨਾਲ ਟੀਮ ਨੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਸ਼੍ਰੀਲੰਕਾ ਵੱਲੋਂ ਮਿਲੇ 242 ਦੌੜਾਂ ਦੇ ਟੀਚੇ ਨੂੰ ਅਫ਼ਗਾਨਿਸਤਾਨ ਨੇ 45.2 ਓਵਰਾਂ ਵਿਚ 3 ਵਿਕਟਾਂ ਗੁਆ ਕੇ ਹੀ ਹਾਸਲ ਕਰ ਲਿਆ ਤੇ ਇਹ ਮੁਕਾਬਲਾ ਜਿੱਤ ਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News