World Cup 2023 'ਚ ਇਕ ਹੋਰ ਵੱਡਾ ਉਲਟਫੇਰ, ਨੀਦਰਲੈਂਡ ਤੋਂ ਹਾਰੀ ਦੱਖਣੀ ਅਫ਼ਰੀਕਾ

Tuesday, Oct 17, 2023 - 11:02 PM (IST)

ਸਪੋਰਟਸ ਡੈਸਕ: ਵਿਸ਼ਵ ਕੱਪ 2023 'ਚ ਅੱਜ ਇਕ ਹੋਰ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਐਤਵਾਰ ਨੂੰ ਜਿੱਥੇ ਅਫ਼ਗਾਨਿਸਤਾਨ ਨੇ ਇੰਗਲੈਂਡ ਨੂੰ ਹਰਾਇਆ ਸੀ, ਉੱਥੇ ਹੀ ਅੱਜ ਨੀਦਰਲੈਂਡ ਦੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 38 ਦੌੜਾਂ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਨੀਦਰਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 245 ਦੌੜਾਂ ਬਣਾਈਆਂ ਸਨ ਤੇ 246 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ 207 ਦੌੜਾਂ 'ਤੇ ਹੀ ਆਲ ਆਊਟ ਕਰ ਦਿੱਤਾ। ਮੁਕਾਬਲੇ ਤੋਂ ਪਹਿਲਾਂ ਨੀਦਰਲੈਂਡ ਦੀ ਟੀਮ 2 ਮੁਕਾਬਲੇ ਹਾਰ ਕੇ ਪੁਆਇੰਟਸ ਟੇਬਲ ਦੇ ਅਖ਼ੀਰ 'ਤੇ ਸੀ ਜਦਕਿ ਦੱਖਣੀ ਅਫ਼ਰੀਕਾ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ ਤੀਜੇ ਨੰਬਰ 'ਤੇ ਸੀ।

ਇਹ ਖ਼ਬਰ ਵੀ ਪੜ੍ਹੋ - 'Sorry ਮੰਮੀ-ਪਾਪਾ...' ਲਿਖ ਕੇ ਵਿਦਿਆਰਥਣ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ; ਪੁਲਸ ਦੇ ਬਿਆਨ 'ਤੇ ਘਿਰੀ ਸਰਕਾਰ

ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਸੀ, ਜਿਸ ਕਾਰਨ ਇਹ ਮੁਕਾਬਲਾ 50 ਦੀ ਬਜਾਏ 43 ਓਵਰਾਂ ਦਾ ਕਰ ਦਿੱਤਾ ਗਿਆ ਸੀ। ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਕ ਸਮੇਂ 'ਤੇ ਨੀਦਰਲੈਂਡ 50 ਦੌੜਾਂ 'ਤੇ 4 ਵਿਕਟਾਂ ਗੁਆ ਚੁੱਕੀ ਸੀ। ਪਰ ਉਨ੍ਹਾਂ ਮਗਰੋਂ ਮੱਧ ਕ੍ਰਮ ਤੇ ਹੇਠਲੇ ਬੱਲੇਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ। ਵਿਸ਼ੇਸ਼ ਤੌਰ 'ਤੇ ਸਕੋਟ ਐਡਵਰਡਜ਼ ਦੀ ਸ਼ਾਨਦਾਰ ਪਾਰੀ ਨੇ ਸਭ ਨੂੰ ਪ੍ਰਭਾਵਿਤ ਕੀਤਾ। ਉਸ ਨੇ 69 ਗੇਂਦਾਂ ਵਿਚ 1 ਛਿੱਕੇ ਤੇ 10 ਚੌਕਿਆਂ ਦਕਾ 78 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੇ ਨਾਲ ਅਖ਼ੀਰ ਵਿਚ ਰੋਇਲੋਫ ਵੈਨ ਡੇਰ ਮੇਰਵੇ ਨੇ 3 ਚੌਕਿਆਂ ਤੇ 1 ਛਿੱਕੇ ਅਤੇ ਆਰਿਅਨ ਦੱਤ  ਨੇ 3 ਛਿੱਕਿਆਂ ਨਾਲ ਸਜੀਆਂ ਤੇਜ਼ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਸਦਕਾ ਨੀਦਰਲੈਂਡ ਦੀ ਟੀਮ ਨਿਰਧਾਰਤ 43 ਓਵਰਾਂ ਵਿਚ 8 ਵਿਕਟਾਂ ਗੁਆ ਕੇ 245 ਦੌੜਾਂ ਤਕ ਪਹੁੰਚ ਸਕੀ। 

ਇਹ ਖ਼ਬਰ ਵੀ ਪੜ੍ਹੋ - ਕਾਂਗਰਸ 'ਚ ਘਰ ਵਾਪਸੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਇਕ ਠੀਕ-ਠਾਕ ਸ਼ੁਰੂਆਤ ਦੁਆਈ ਸੀ। ਪਰ ਉਨ੍ਹਾਂ ਦੇ ਆਊਟ ਹੋਣ ਮਗਰੋਂ ਵਿਕਟਾਂ ਦੀ ਝੜੀ ਹੀ ਲੱਗ ਗਈ। ਦੱਖਣੀ ਅਫ਼ਰੀਕਾ ਨੇ ਪਹਿਲੀਆਂ 5 ਵਿਕਟਾਂ 109 ਦੌੜਾਂ 'ਤੇ ਹੀ ਗੁਆ ਦਿੱਤੀਆਂ। ਹਾਲਾਂਕਿ ਡੇਵਿਡ ਮਿਲਰ (43) ਦੀ ਪਾਰੀ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਵੈਨ ਬੀਕ ਦੀ ਗੇਂਦ 'ਤੇ ਬੋਲਡ ਹੋ ਗਏ। ਅਖ਼ੀਰ ਵਿਚ ਕੇਸ਼ਵ ਮਹਾਰਾਜ ਨੇ ਵੀ 40 ਦੌੜਾਂ ਦੀ ਪਾਰੀ ਖੇਡੀ, ਪਰ ਇਹ ਟੀਮ ਨੂੰ ਜਿੱਤ ਦਵਾਉਣ ਲਈ ਕਾਫ਼ੀ ਨਹੀਂ ਸੀ। ਇੰਝ ਦੱਖਣੀ ਅਫ਼ਰੀਕਾ 207 ਦੌੜਾਂ 'ਤੇ ਆਲ ਆਊਟ ਹੋ ਗਈ ਤੇ 38 ਦੌੜਾਂ ਨਾਲ ਇਹ ਮੁਕਾਬਲਾ ਗੁਆ ਬੈਠੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News