CWC 23: ਰਿਜ਼ਵਾਨ ਨੇ ਪਾਕਿ ਦੀ ਰਿਕਾਰਡ ਜਿੱਤ ਨੂੰ ਗਾਜ਼ਾ ਦੇ ਲੋਕਾਂ ਨੂੰ ਸਮਰਪਿਤ ਕੀਤਾ

10/11/2023 7:37:01 PM

ਹੈਦਰਾਬਾਦ : ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਬੁੱਧਵਾਰ ਨੂੰ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੇ ਖਿਲਾਫ ਆਪਣੀ ਟੀਮ ਦੀ ਰਿਕਾਰਡ ਜਿੱਤ ਨੂੰ 'ਗਾਜ਼ਾ ਦੇ ਭਰਾਵਾਂ ਅਤੇ ਭੈਣਾਂ' ਨੂੰ ਸਮਰਪਿਤ ਕੀਤਾ। ਰਿਜ਼ਵਾਨ (131) ਨੇ ਅਜੇਤੂ ਸੈਂਕੜਾ ਜੜਿਆ ਜਦੋਂ ਕਿ ਨੌਜਵਾਨ ਅਬਦੁੱਲਾ ਸ਼ਫੀਕ (113) ਨੇ ਵਨਡੇ ਵਿਚ ਆਪਣਾ ਪਹਿਲਾ ਸੈਂਕੜਾ ਲਗਾਇਆ, ਜਿਸ ਨਾਲ ਪਾਕਿਸਤਾਨ ਨੇ 4 ਵਿਕਟਾਂ 'ਤੇ 345 ਦੌੜਾਂ ਬਣਾ ਕੇ ਵਿਸ਼ਵ ਕੱਪ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਕਾਇਮ ਕੀਤਾ।

ਇਹ ਵੀ ਪੜ੍ਹੋ : CWC 23: ਪਾਕਿਸਤਾਨ ਖਿਲਾਫ ਖੇਡ ਸਕਦੇ ਹਨ ਸ਼ੁਭਮਨ ਗਿੱਲ, ਅੱਜ ਪਹੁੰਚਣਗੇ ਅਹਿਮਦਾਬਾਦ

ਰਿਜ਼ਵਾਨ ਨੇ ਬਾਅਦ ਵਿੱਚ ਐਕਸ 'ਤੇ ਲਿਖਿਆ, 'ਇਹ ਗਾਜ਼ਾ ਦੇ ਸਾਡੇ ਭਰਾਵਾਂ ਅਤੇ ਭੈਣਾਂ ਲਈ ਹੈ। ਜਿੱਤ ਵਿੱਚ ਯੋਗਦਾਨ ਪਾ ਕੇ ਖੁਸ਼ ਹਾਂ। ਇਸ ਜਿੱਤ ਨੂੰ ਆਸਾਨ ਬਣਾਉਣ ਦਾ ਸਿਹਰਾ ਪੂਰੀ ਟੀਮ ਖਾਸਕਰ ਅਬਦੁੱਲਾ ਸ਼ਫੀਕ ਅਤੇ ਹਸਨ ਅਲੀ ਨੂੰ ਜਾਂਦਾ ਹੈ। ਹੈਦਰਾਬਾਦ ਦੇ ਲੋਕਾਂ ਦੀ ਉਨ੍ਹਾਂ ਦੀ ਸ਼ਾਨਦਾਰ ਮਹਿਮਾਨਨਿਵਾਜ਼ੀ ਅਤੇ ਸਮਰਥਨ ਲਈ ਧੰਨਵਾਦੀ ਹਾਂ। ਹਮਾਸ ਦੇ ਅੱਤਵਾਦੀਆਂ ਨੇ ਪਿਛਲੇ ਹਫਤੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਜਿਸ 'ਚ 900 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News