CWC 23 : ''ਸਿਰਫ਼ ਤੁਸੀਂ ਹੀ ਅਜਿਹਾ ਕਰ ਸਕਦੇ ਸੀ'', ਕੋਹਲੀ ਨੇ ਮੈਕਸਵੈੱਲ ਨੂੰ ਕਿਹਾ ਸਨਕੀ
Wednesday, Nov 08, 2023 - 11:44 AM (IST)
ਬੈਂਗਲੁਰੂ— ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖ਼ਿਲਾਫ਼ ਦੋਹਰੇ ਸੈਂਕੜੇ ਲਈ ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਉਸ ਦੇ ਸਾਥੀ ਗਲੇਨ ਮੈਕਸਵੈੱਲ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਸਨਕੀ ਕਿਹਾ ਹੈ। ਮੈਕਸਵੈੱਲ ਦੀ 128 ਗੇਂਦਾਂ 'ਚ 21 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 201 ਦੌੜਾਂ ਦੀ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਚੱਲ ਰਹੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਅਫਗਾਨਿਸਤਾਨ ਦੇ ਖ਼ਿਲਾਫ਼ 292 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰ ਰਹੀ ਆਸਟ੍ਰੇਲੀਆਈ ਟੀਮ ਨੂੰ ਮੈਕਸਵੈੱਲ ਨੇ ਇਕੱਲਿਆਂ ਹੀ ਯਾਦਗਾਰ ਜਿੱਤ ਦਿਵਾਈ।
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਹੋਏ ਕ੍ਰਿਕਟ ਦੇ 'ਮੈਡ ਮੈਕਸ' ਨੇ ਅਜਿਹੀ ਪਾਰੀ ਖੇਡੀ ਜੋ ਆਉਣ ਵਾਲੇ ਸਾਲਾਂ ਤੱਕ ਲੋਕਾਂ ਦੀਆਂ ਯਾਦਾਂ 'ਚ ਬਿਨਾਂ ਸ਼ੱਕ ਬਣੀ ਰਹੇਗੀ। ਆਪਣੀ ਸ਼ਾਨਦਾਰ ਪਾਰੀ ਦੇ ਦੌਰਾਨ, ਉਹ ਪੁਰਸ਼ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਪਹਿਲਾ ਗੈਰ ਸਲਾਮੀ ਬੱਲੇਬਾਜ਼ ਵੀ ਬਣ ਗਏ। ਆਸਟ੍ਰੇਲੀਆ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ 'ਚ ਮੁਹਿੰਮ ਦੀ ਔਸਤ ਸ਼ੁਰੂਆਤ ਤੋਂ ਬਾਅਦ ਬੁੱਧਵਾਰ ਨੂੰ ਅਫਗਾਨਿਸਤਾਨ ਖ਼ਿਲਾਫ਼ ਚੱਲ ਰਹੇ ਵਿਸ਼ਵ ਕੱਪ 'ਚ ਲਗਾਤਾਰ ਛੇਵੀਂ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਕੋਹਲੀ ਨੇ ਮਸ਼ਹੂਰ ਵਾਨਖੇੜੇ ਸਟੇਡੀਅਮ 'ਚ 'ਪ੍ਰਸ਼ੰਸਾਯੋਗ' ਪ੍ਰਦਰਸ਼ਨ ਲਈ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਮੈਕਸਵੈੱਲ ਲਈ ਇਕ ਵਿਸ਼ੇਸ਼ ਪੋਸਟ ਕੀਤੀ। 'ਬਿੱਗ ਸ਼ੋਅ' ਮੈਕਸਵੈੱਲ ਦੀ ਤਸਵੀਰ ਸਾਂਝੀ ਕਰਦੇ ਹੋਏ ਕੋਹਲੀ ਨੇ ਲਿਖਿਆ, 'ਸਿਰਫ਼ ਤੁਸੀਂ ਹੀ ਅਜਿਹਾ ਕਰ ਸਕਦੇ ਸੀ। ਸਨਕੀ।'
ਕਈ ਕ੍ਰਿਕਟਰਾਂ ਨੇ ਮੈਕਸਵੈੱਲ ਦੀ ਵਨਡੇ ਪਾਰੀ ਨੂੰ ਫਾਰਮੈਟ ਦੇ ਇਤਿਹਾਸ ਦੀ ਸਰਵੋਤਮ ਪਾਰੀ ਦੇ ਤੌਰ 'ਤੇ ਤਾਰੀਫ਼ ਕੀਤੀ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇਸ ਪਾਰੀ ਨੂੰ "ਸਰਬੋਤਮ ਵਨਡੇ ਪਾਰੀ" ਕਿਹਾ। ਸਚਿਨ ਨੇ ਟਵਿੱਟਰ 'ਤੇ ਲਿਖਿਆ, ਇਬਰਾਹਿਮ ਜ਼ਦਰਾਨ ਦੀ ਸ਼ਾਨਦਾਰ ਪਾਰੀ ਨੇ ਅਫਗਾਨਿਸਤਾਨ ਨੂੰ ਚੰਗੀ ਸਥਿਤੀ 'ਚ ਪਾ ਦਿੱਤਾ। ਉਨ੍ਹਾਂ ਨੇ ਦੂਜੇ ਹਾਫ 'ਚ ਚੰਗੀ ਸ਼ੁਰੂਆਤ ਕੀਤੀ ਅਤੇ 70 ਓਵਰਾਂ ਤੱਕ ਚੰਗੀ ਕ੍ਰਿਕਟ ਖੇਡੀ ਪਰ ਗਲੇਨ ਮੈਕਸਵੈੱਲ ਦੇ ਆਖਰੀ 25 ਓਵਰ ਉਨ੍ਹਾਂ ਦੀ ਕਿਸਮਤ ਬਦਲਣ ਲਈ ਕਾਫ਼ੀ ਸਨ। ਵੱਧ ਤੋਂ ਵੱਧ ਦਬਾਅ ਤੋਂ ਵੱਧ ਤੋਂ ਵੱਧ ਪ੍ਰਦਰਸ਼ਨ ਤੱਕ! ਇਹ ਮੇਰੇ ਜੀਵਨ ਵਿੱਚ ਸਭ ਤੋਂ ਵਧੀਆ ਵਨਡੇ ਪਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ