NZ vs PAK, CWC 23 : ਕੇਨ ਵਿਲੀਅਮਸਨ ਨੇ ਟੁੱਟੇ ਅੰਗੂਠੇ ਨਾਲ ਲਿਆ ਸ਼ਾਨਦਾਰ ਕੈਚ

11/04/2023 4:55:00 PM

ਸਪੋਰਟਸ ਡੈਸਕ— ਪਾਕਿਸਤਾਨ ਖ਼ਿਲਾਫ਼ ਮੈਚ 'ਚ ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਨਿਊਜ਼ੀਲੈਂਡ ਦੇ ਕਪਤਾਨ ਆਪਣੇ ਸ਼ਾਨਦਾਰ ਕੈਚ ਕਾਰਨ ਸੁਰਖੀਆਂ 'ਚ ਹਨ। ਉਨ੍ਹਾਂ ਨੇ ਟੁੱਟੇ ਹੋਏ ਅੰਗੂਠੇ ਨਾਲ ਮੁੜ ਸੱਟ ਲੱਗਣ ਦੀ ਚਿੰਤਾ ਕੀਤੇ ਬਿਨਾਂ ਡਾਈਵ ਲਗਾ ਕੇ ਕੈਚ ਲਿਆ ਅਤੇ ਅਬਦੁੱਲਾ ਸ਼ਫੀਕ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।

ਇਹ ਵੀ ਪੜ੍ਹੋ : World cup 2023: ਸੈਮੀਫਾਈਨਲ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਟੀਮ 'ਚੋਂ ਬਾਹਰ ਹੋਏ ਹਾਰਦਿਕ ਪੰਡਯਾ
ਪਾਕਿਸਤਾਨ ਨੇ 402 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਟਿਮ ਸਾਊਦੀ ਦੂਜਾ ਓਵਰ ਸੁੱਟ ਰਿਹਾ ਸੀ। ਸ਼ਫੀਕ ਨੇ ਓਵਰ ਦੀ ਆਖਰੀ ਗੇਂਦ 'ਤੇ ਹਵਾ 'ਚ ਸ਼ਾਟ ਖੇਡਿਆ। ਵਿਲੀਅਮਸਨ ਗੇਂਦ ਨੂੰ ਫੜਨ ਲਈ ਦੌੜਿਆ ਪਰ ਜਦੋਂ ਗੇਂਦ ਉਸ ਤੋਂ ਦੂਰ ਹੁੰਦੀ ਦਿਖਾਈ ਦਿੱਤੀ ਤਾਂ ਨਿਊਜ਼ੀਲੈਂਡ ਦੇ ਕਪਤਾਨ ਨੇ ਡਾਈਵ ਲਗਾ ਕੇ ਉਸ ਨੂੰ ਕੈਚ ਕਰ ਲਿਆ। ਇਸ ਦੌਰਾਨ ਉਨ੍ਹਾਂ ਨੇ ਫਿਰ ਤੋਂ ਜ਼ਖਮੀ ਹੋਣ ਦੀ ਪ੍ਰਵਾਹ ਨਹੀਂ ਕੀਤੀ। ਹਾਲਾਂਕਿ ਇਸ ਜ਼ਬਰਦਸਤ ਕੈਚ ਦੌਰਾਨ ਵੀ ਉਸ ਦੇ ਅੰਗੂਠੇ 'ਤੇ ਸੱਟ ਲੱਗ ਗਈ ਸੀ ਜੋ ਤਸਵੀਰ 'ਚ ਸਾਫ਼ ਦੇਖਿਆ ਜਾ ਸਕਦਾ ਹੈ। ਸ਼ਫੀਕ ਨੇ 9 ਗੇਂਦਾਂ 'ਚ ਇਕ ਚੌਕੇ ਦੀ ਮਦਦ ਨਾਲ 4 ਦੌੜਾਂ ਬਣਾਈਆਂ।

PunjabKesari
ਜ਼ਿਕਰਯੋਗ ਹੈ ਕਿ ਟਾਸ ਜਿੱਤ ਕੇ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਕੀਵੀ ਟੀਮ ਨੇ ਰਚਿਨ ਰਵਿੰਦਰਾ (108) ਦੇ ਸੈਂਕੜੇ ਅਤੇ ਕਪਤਾਨ ਕੇਨ ਵਿਲੀਅਮਸਨ ਦੀਆਂ 95 ਦੌੜਾਂ ਦੀ ਪਾਰੀ ਦੀ ਬਦੌਲਤ 6 ਵਿਕਟਾਂ ਦੇ ਨੁਕਸਾਨ 'ਤੇ ਪਾਕਿਸਤਾਨ ਨੂੰ 402 ਦੌੜਾਂ ਦਾ ਟੀਚਾ ਦਿੱਤਾ। ਇਹ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਵੀ ਹੈ। ਰਚਿਨ ਨੇ 94 ਗੇਂਦਾਂ ਵਿੱਚ 15 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 108 ਦੌੜਾਂ ਬਣਾਈਆਂ ਜਦਕਿ ਵਿਲੀਅਮਸਨ ਨੇ 79 ਗੇਂਦਾਂ ਵਿੱਚ 95 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ 2 ਛੱਕੇ ਸ਼ਾਮਲ ਸਨ।

ਇਹ ਵੀ ਪੜ੍ਹੋ : IND vs SL, CWC 23 : ਸ਼ੁਭਮਨ ਗਿੱਲ ਦੇ ਆਊਟ ਹੁੰਦੇ ਹੀ ਸਾਰਾ ਤੇਂਦੁਲਕਰ ਹੋਈ ਨਿਰਾਸ਼

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News