CWC 2023: ਲਗਾਤਾਰ ਪੰਜਵੀਂ ਜਿੱਤ ਲਈ ਉਤਰਨਗੇ ਭਾਰਤ ਤੇ ਨਿਊਜ਼ੀਲੈਂਡ, ਇਹ ਹੋ ਸਕਦੀ ਹੈ ਪਲੇਇੰਗ 11

Saturday, Oct 21, 2023 - 06:17 PM (IST)

CWC 2023: ਲਗਾਤਾਰ ਪੰਜਵੀਂ ਜਿੱਤ ਲਈ ਉਤਰਨਗੇ ਭਾਰਤ ਤੇ ਨਿਊਜ਼ੀਲੈਂਡ, ਇਹ ਹੋ ਸਕਦੀ ਹੈ ਪਲੇਇੰਗ 11

ਸਪੋਰਟਸ ਡੈਸਕ- ਵਿਸ਼ਵ ਕੱਪ ਦਾ 21ਵਾਂ ਮੈਚ ਬਹੁਤ ਖ਼ਾਸ ਹੋਣ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਮੈਚ ਇਨ੍ਹਾਂ ਦੋ ਟੀਮਾਂ ਵਿਚਾਲੇ ਹੋਵੇਗਾ, ਜਿਨ੍ਹਾਂ ਨੇ ਇਸ ਟੂਰਨਾਮੈਂਟ 'ਚ ਅਜੇ ਤੱਕ ਇਕ ਵੀ ਮੈਚ ਨਹੀਂ ਹਾਰਿਆ ਹੈ। ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਹੀ ਦੋ ਅਜਿਹੀਆਂ ਟੀਮਾਂ ਹਨ, ਜਿਨ੍ਹਾਂ ਨੂੰ ਅਜੇ ਤੱਕ ਕੋਈ ਵੀ ਟੀਮ ਹਰਾਉਣ ਵਿੱਚ ਕਾਮਯਾਬ ਨਹੀਂ ਹੋਈ ਹੈ ਅਤੇ ਅੰਕ ਸੂਚੀ ਵਿੱਚ ਸਿਖ਼ਰ 'ਤੇ ਹੈ। ਨਿਊਜ਼ੀਲੈਂਡ ਅਤੇ ਭਾਰਤ ਦੋਵਾਂ ਨੇ ਆਪਣੇ ਪਹਿਲੇ ਚਾਰ ਮੈਚ ਜਿੱਤੇ ਹਨ, ਪਰ ਬਿਹਤਰ ਨੈੱਟ ਰਨ ਰੇਟ ਕਾਰਨ ਨਿਊਜ਼ੀਲੈਂਡ ਨੰਬਰ-1 'ਤੇ ਹੈ ਅਤੇ ਭਾਰਤ ਅੰਕ ਸੂਚੀ 'ਚ ਨੰਬਰ-2 'ਤੇ ਹੈ। ਇਸ ਲਈ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸਖ਼ਤ ਮੁਕਾਬਲੇ ਦੀ ਉਮੀਦ ਹੈ। ਇਹ ਮੈਚ ਭਾਰਤ ਦੇ ਸਭ ਤੋਂ ਖੂਬਸੂਰਤ ਮੈਦਾਨ ਧਰਮਸ਼ਾਲਾ ਵਿੱਚ ਕਰਵਾਇਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਧਰਮਸ਼ਾਲਾ ਦੀ ਪਿੱਚ ਕਿਵੇਂ ਹੋਵੇਗੀ ਅਤੇ ਇਨ੍ਹਾਂ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ ਕੀ ਹੋ ਸਕਦੀ ਹੈ।

ਇਹ ਵੀ ਪੜ੍ਹੋ- ਪਾਕਿ ਅਭਿਨੇਤਰੀ ਦਾ ਆਫਰ : ਜੇਕਰ ਅੱਜ ਭਾਰਤ ਨੂੰ ਹਰਾਇਆ ਤਾਂ ਮੈਂ ਬੰਗਲਾਦੇਸ਼ੀ ਮੁੰਡੇ ਨਾਲ ਕਰਾਂਗੀ ਡੇਟ
ਪਿੱਚ ਰਿਪੋਰਟ
ਧਰਮਸ਼ਾਲਾ ਦਾ ਐੱਚਪੀਸੀਏ ਸਟੇਡੀਅਮ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰਦਾ ਹੈ, ਪਰ ਇਹ ਬੱਲੇਬਾਜ਼ਾਂ ਲਈ ਵੀ ਚੰਗਾ ਮੈਦਾਨ ਹੈ। ਇਹ ਮੈਦਾਨ ਬਾਕੀ ਮੈਦਾਨਾਂ ਨਾਲੋਂ ਛੋਟਾ ਹੈ, ਇਸ ਲਈ ਇੱਥੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਵੀ ਦੇਖਣ ਨੂੰ ਮਿਲਦੀ ਹੈ। ਇਸ ਪਿੱਚ 'ਤੇ ਸਪਿਨ ਗੇਂਦਬਾਜ਼ਾਂ ਨੂੰ ਬਹੁਤੀ ਮਦਦ ਨਹੀਂ ਮਿਲਦੀ ਪਰ ਤੇਜ਼ ਗੇਂਦਬਾਜ਼ ਉਨ੍ਹਾਂ ਦੇ ਹੁਨਰ ਦਾ ਫ਼ਾਇਦਾ ਉਠਾ ਸਕਦੇ ਹਨ। ਇਸ ਵਿਸ਼ਵ ਕੱਪ 'ਚ ਹੁਣ ਤੱਕ ਇਸ ਮੈਦਾਨ 'ਤੇ ਕੁੱਲ 3 ਮੈਚ ਖੇਡੇ ਗਏ ਹਨ, ਜਿਸ 'ਚ ਸਭ ਤੋਂ ਵੱਧ ਸਕੋਰ 364 ਦੌੜਾਂ ਦਾ ਰਿਹਾ ਹੈ, ਜਦਕਿ ਸਭ ਤੋਂ ਘੱਟ ਸਕੋਰ 156 ਦੌੜਾਂ ਦਾ ਰਿਹਾ ਹੈ। ਇਸ ਤੋਂ ਇਲਾਵਾ ਪਹਿਲੀ ਪਾਰੀ ਦਾ ਔਸਤ ਸਕੋਰ 231 ਦੌੜਾਂ ਹੈ, ਜਦਕਿ ਦੂਜੀ ਪਾਰੀ ਦਾ ਔਸਤ ਸਕੋਰ 199 ਦੌੜਾਂ ਹੈ। ਇਸ ਤੋਂ ਇਲਾਵਾ ਇਸ ਮੈਦਾਨ 'ਤੇ ਤ੍ਰੇਲ ਪੈਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਬਾਅਦ 'ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਨ੍ਹਾਂ ਕਾਰਨਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਸ ਪਿੱਚ 'ਤੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰੇਗਾ।

ਇਹ ਵੀ ਪੜ੍ਹੋ-World Cup 2023: ਸ਼੍ਰੀਲੰਕਾ ਨਾਲ ਮੁਕਾਬਲੇ ਲਈ ਤਿਆਰ ਨੀਦਰਲੈਂਡ ਟੀਮ
ਭਾਰਤ ਬਨਾਮ ਨਿਊਜ਼ੀਲੈਂਡ, ਆਈਸੀਸੀ ਵਿਸ਼ਵ ਕੱਪ 2023, ਮੈਚ 21
ਮਿਤੀ ਅਤੇ ਸਮਾਂ: ਐਤਵਾਰ, ਅਕਤੂਬਰ 22, ਦੁਪਹਿਰ 2 ਵਜੇ
ਸਥਾਨ: ਐੱਚ.ਪੀ.ਸੀ.ਏ.HPCA ਸਟੇਡੀਅਮ, ਧਰਮਸ਼ਾਲਾ
ਭਾਰਤ ਦੀ ਸੰਭਾਵਿਤ ਪਲੇਇੰਗ 11: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਨਿਊਜ਼ੀਲੈਂਡ ਦੇ ਪਲੇਇੰਗ 11: ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਟੌਮ ਲੈਥਮ (ਕਪਤਾਨ ਅਤੇ ਵਿਕਟਕੀਪਰ), ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ, ਮੈਟ ਹੇਨਰੀ, ਲਾਕੀ ਫਰਗੂਸਨ ਅਤੇ ਟ੍ਰੇਂਟ ਬੋਲਟ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News