CWC 23 : ਸ਼ੁਭਮਨ ਗਿੱਲ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਪਾਕਿ ਖ਼ਿਲਾਫ਼ ਖੇਡਣ ''ਤੇ ਅਜੇ ਵੀ ਸਸਪੈਂਸ
Tuesday, Oct 10, 2023 - 01:23 PM (IST)
ਨਵੀਂ ਦਿੱਲੀ— ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ, ਜੋ ਡੇਂਗੂ ਤੋਂ ਪੀੜਤ ਸਨ ਅਤੇ ਪਲੇਟਲੇਟ ਦੀ ਗਿਣਤੀ ਇਕ ਲੱਖ ਤੋਂ ਹੇਠਾਂ ਜਾਣ ਕਾਰਨ ਉਨ੍ਹਾਂ ਨੂੰ ਚੇਨਈ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਨੂੰ ਛੁੱਟੀ ਮਿਲ ਗਈ ਹੈ। ਹਾਲਾਂਕਿ ਅਹਿਮਦਾਬਾਦ 'ਚ 14 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਉਨ੍ਹਾਂ ਦਾ ਖੇਡਣਾ ਸ਼ੱਕੀ ਹੈ।
ਇਹ ਵੀ ਪੜ੍ਹੋ : CWC 23 : ਅੱਜ ਪਾਕਿਸਤਾਨ ਦਾ ਸਾਹਮਣਾ ਸ਼੍ਰੀਲੰਕਾ ਨਾਲ, ਜਾਣੋ ਮੌਸਮ ਅਤੇ ਸੰਭਾਵਿਤ ਪਲੇਇੰਗ 11
ਗਿੱਲ ਪਿਛਲੇ ਹਫ਼ਤੇ ਚੇਨਈ ਆਉਣ ਤੋਂ ਬਾਅਦ ਡੇਂਗੂ ਨਾਲ ਸੰਕਰਮਿਤ ਪਾਏ ਗਏ ਸੀ। ਉਹ ਬੁੱਧਵਾਰ ਨੂੰ ਅਫਗਾਨਿਸਤਾਨ ਖ਼ਿਲਾਫ਼ ਭਾਰਤ ਦਾ ਦੂਜਾ ਮੈਚ ਵੀ ਨਹੀਂ ਖੇਡ ਪਾਉਣਗੇ। ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, 'ਸ਼ੁਭਮਨ ਨੂੰ ਚੇਨਈ ਦੇ ਟੀਮ ਹੋਟਲ ਵਿੱਚ ਡਰਿੱਪ ਚੜ੍ਹਾਈ ਜਾ ਰਹੀ ਸੀ ਪਰ ਉਨ੍ਹਾਂ ਦੇ ਪਲੇਟਲੇਟਸ 70,000 ਤੱਕ ਹੋ ਗਏ। ਇੱਕ ਵਾਰ ਪਲੇਟਲੇਟ ਦੀ ਗਿਣਤੀ ਇੱਕ ਲੱਖ ਤੋਂ ਘੱਟ ਜਾਣ 'ਤੇ ਹਸਪਤਾਲ ਵਿੱਚ ਭਰਤੀ ਹੋਣਾ ਜ਼ਰੂਰੀ ਹੈ। ਪਲੇਟਲੇਟ ਦੀ ਗਿਣਤੀ ਇਕ ਲੱਖ ਤੋਂ ਵੱਧ ਹੋਣ 'ਤੇ ਉਨ੍ਹਾਂ ਨੂੰ ਛੁੱਟੀ ਮਿਲ ਜਾਵੇਗੀ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਦੱਸੀ ਦਿੱਲ ਦੀ ਇੱਛਾ-ਸਚਿਨ ਦੀ ਤਰ੍ਹਾਂ ਵਿਸ਼ਵ ਕੱਪ ਜੇਤੂ ਬਣਨਾ ਚਾਹੁੰਦੇ ਹਨ
ਸਮਝਿਆ ਜਾਂਦਾ ਹੈ ਕਿ ਗਿੱਲ ਨੂੰ ਚੇਨਈ ਦੇ ਕਾਵੇਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਭਾਰਤੀ ਟੀਮ ਦੇ ਡਾਕਟਰ ਰਿਜ਼ਵਾਨ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਡੇਂਗੂ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਇਸ ਤੋਂ ਠੀਕ ਹੋਣ ਵਿੱਚ ਸਮਾਂ ਲੱਗਦਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਤਰਜੀਹ ਇਹ ਦੇਖਣਾ ਹੈ ਕਿ ਗਿੱਲ ਜਲਦੀ ਠੀਕ ਹੋ ਜਾਵੇ। ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ ਮੈਚ ਤੋਂ ਪਹਿਲਾਂ ਕਿਹਾ ਸੀ, 'ਮੈਨੂੰ ਉਨ੍ਹਾਂ ਲਈ ਬੁਰਾ ਲੱਗਦਾ ਹੈ। ਮੈਂ ਪਹਿਲਾਂ ਇਨਸਾਨ ਹਾਂ ਇਸ ਲਈ ਮੈਂ ਚਾਹੁੰਦਾ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ। ਇੱਥੇ ਕਪਤਾਨ ਵਾਂਗ ਮੈਂ ਇਹ ਨਹੀਂ ਸੋਚ ਰਿਹਾ ਕਿ ਗਿੱਲ ਨੂੰ ਕੱਲ੍ਹ ਖੇਡਣਾ ਚਾਹੀਦਾ ਹੈ। ਉਹ ਜਵਾਨ ਹੈ ਅਤੇ ਉਮੀਦ ਹੈ ਕਿ ਜਲਦੀ ਠੀਕ ਹੋ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ