CWC 23 : ਇੰਗਲੈਂਡ ਨੇ ਪਾਕਿਸਤਾਨ ਨੂੰ 93 ਦੌੜਾਂ ਨਾਲ ਹਰਾਇਆ
Saturday, Nov 11, 2023 - 09:49 PM (IST)
ਸਪੋਰਟਸ ਡੈਸਕ- ਕ੍ਰਿਕਟ ਵਰਲਡ ਕੱਪ ਦਾ 44 ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ 'ਚ ਇੰਗਲੈਂਡ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ। ਮੈਚ 'ਚ ਇੰਗਲੈਂਡ ਨੇ ਪਾਕਿਸਤਾਨ ਨੂੰ 93 ਦੌੜਾਂ ਨਾਲ ਹਰਾਇਆ। ਇਸ ਹਾਰ ਦੇ ਨਾਲ ਹੀ ਪਾਕਿਸਤਾਨ ਵਨਡੇ ਵਿਸ਼ਵ ਕੱਪ 2023 ਦੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ ਤੇ ਹੁਣ ਉਸ ਨੇ ਖਾਲੀ ਹੱਥ ਆਪਣੇ ਵਤਨ ਪਰਤਨਾ ਪਵੇਗਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਪਾਕਿਸਤਾਨ WC 2023 ਤੋਂ ਬਾਹਰ, ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਨਲ
ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 337 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 338 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਲਈ ਬੇਨ ਸਟੋਕਸ ਨੇ 84 ਦੌੜਾਂ, ਜੌਨੀ ਬੇਅਰਸਟੋ ਨੇ 59 ਦੌੜਾਂ, ਜੋ ਰੂਟ ਨੇ 60 ਦੌੜਾਂ, ਡੇਵਿਡ ਮਲਾਨ ਨੇ 31 ਦੌੜਾਂ, ਹੈਰੀ ਬਰੁਕ ਨੇ 30 ਦੌੜਾਂ ਤੇ ਜੋਸ ਬਟਲਰ ਨੇ 27 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 2, ਹੈਰਿਸ ਰਊਫ ਨੇ 3, ਇਫਤਿਖਾਰ ਅਹਿਮਦ ਨੇ 1, ਮੁਹੰਮਦ ਵਸੀਮ ਨੇ 2 ਵਿਕਟ ਲਈਆਂ।
ਇਹ ਵੀ ਪੜ੍ਹੋ : ਤੀਰਅੰਦਾਜ਼ ਧੀਰਜ ਬੋਮਾਦੇਵਰਾ ਨੇ ਏਸ਼ੀਆਈ ਮਹਾਦੀਪ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ
ਟੀਚੇ ਦਾ ਪਿੱਛਾ ਕਰਨ ਆਈ ਪਾਕਿਸਤਾਨ ਦੀ ਟੀਮ 43.3 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 244 ਦੌੜਾਂ ਹੀ ਬਣਾ ਸਕੀ ਤੇ 93 ਦੌੜਾਂ ਨਾਲ ਮੈਚ ਹਾਰ ਗਈ। ਪਾਕਿਸਤਾਨ ਲਈ ਆਗ਼ਾ ਸਲਮਾਨ ਨੇ 51 ਦੌੜਾਂ, ਬਾਬਰ ਆਜ਼ਮ ਨੇ 38 ਦੌੜਾਂ, ਮੁਹੰਮਦ ਰਿਜ਼ਵਾਨ ਨੇ 36 ਦੌੜਾਂ, ਸੌਦ ਸ਼ਕੀਲ ਨੇ 29 ਦੌੜਾਂ, ਸ਼ਾਹੀਨ ਅਫਰੀਦੀ ਨੇ 25 ਦੌੜਾਂ, ਮੁਹੰਮਦ ਵਸੀਮ ਨੇ 16 ਦੌੜਾਂ ਤੇ ਹਾਰਿਸ ਰਊਫ ਨੇ 35 ਦੌੜਾਂ ਬਣਾਈਆਂ। ਇੰਗਲੈਂਡ ਲਈ ਡੇਵਿਡ ਵਿਲੀ ਨੇ 3, ਕ੍ਰਿਸ ਵੋਕਸ ਨੇ 1, ਆਦਿਲ ਰਾਸ਼ਿਦ ਨੇ 2, ਗੁਸ ਐਟਕਿੰਸਨ ਨੇ 2 ਤੇ ਮੋਈਨ ਅਲੀ ਨੇ 2 ਵਿਕਟਾਂ ਲਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ