CWC 23: ਹਾਰਿਸ ਰਊਫ ਦੀਆਂ ਪਸਲੀਆਂ ਵਿੱਚ ਖਿਚਾਅ, ਪਰ ਇੰਗਲੈਂਡ ਵਿਰੁੱਧ ਚੋਣ ਲਈ ਉਪਲਬਧ
Wednesday, Nov 08, 2023 - 02:46 PM (IST)
ਕੋਲਕਾਤਾ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ ਦੀ ਪਸਲੀ 'ਚ ਖਿਚਾਅ ਹੋ ਗਿਆ ਹੈ ਪਰ ਉਹ ਫਿੱਟ ਹੈ ਅਤੇ ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ ਆਖਰੀ ਗਰੁੱਪ ਲੀਗ ਮੈਚ 'ਚ ਚੋਣ ਲਈ ਉਪਲਬਧ ਹੈ।
ਪਾਕਿਸਤਾਨ ਦੇ ਮੀਡੀਆ ਮੈਨੇਜਰ ਉਮਰ ਫਾਰੂਕ ਨੇ ਮੰਗਲਵਾਰ ਨੂੰ ਕਿਹਾ, 'ਹਾਰਿਸ' ਦੀ ਪਸਲੀ ਦਾ ਐੱਮ. ਆਰ. ਆਈ. ਕੀਤਾ ਗਿਆ ਅਤੇ ਉਸ ਦੀ ਰਿਪੋਰਟ ਸਹੀ ਹੈ। ਇਹ ਟੈਸਟ ਸਾਵਧਾਨੀ ਦੇ ਤੌਰ 'ਤੇ ਕੀਤਾ ਗਿਆ ਸੀ ਕਿਉਂਕਿ ਬੈਂਗਲੁਰੂ 'ਚ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਆਖਰੀ ਮੈਚ ਤੋਂ ਬਾਅਦ ਉਸ ਦੀ ਖੱਬੀ ਪਸਲੀ 'ਚ ਦਰਦ ਹੋ ਰਿਹਾ ਸੀ।
ਦਰਦ ਦੇ ਬਾਵਜੂਦ ਰਾਊਫ ਨੇ ਨਿਊਜ਼ੀਲੈਂਡ ਖਿਲਾਫ ਪੂਰੇ 10 ਓਵਰ ਸੁੱਟੇ ਜਿਸ 'ਚ ਉਸ ਨੇ 85 ਦੌੜਾਂ ਦੇ ਕੇ ਇਕ ਵਿਕਟ ਲਈ। ਪਾਕਿਸਤਾਨ ਨੇ ਡਕਵਰਥ ਲੁਈਸ ਵਿਧੀ ਦੇ ਆਧਾਰ 'ਤੇ ਇਹ ਮੈਚ 21 ਦੌੜਾਂ ਨਾਲ ਜਿੱਤ ਕੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਸ ਦੌਰਾਨ ਫਾਰੂਕ ਨੇ ਕਿਹਾ ਕਿ ਸਿਰ ਦੀ ਸੱਟ ਕਾਰਨ ਪਿਛਲੇ ਦੋ ਮੈਚਾਂ 'ਚ ਨਹੀਂ ਖੇਡ ਸਕੇ ਆਲਰਾਊਂਡਰ ਸ਼ਾਦਾਬ ਖਾਨ ਦਾ ਬੁੱਧਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਮੁੜ ਮੁਲਾਂਕਣ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ