CWC 23 : ਮਿਸ਼ੇਲ ਸਟਾਰਕ ਨੇ ਤੋੜਿਆ ਵਸੀਮ ਅਕਰਮ ਦਾ ਵੱਡਾ ਰਿਕਾਰਡ, ਬਣ ਗਏ ਨੰਬਰ 1

Tuesday, Nov 07, 2023 - 09:45 PM (IST)

CWC 23 : ਮਿਸ਼ੇਲ ਸਟਾਰਕ ਨੇ ਤੋੜਿਆ ਵਸੀਮ ਅਕਰਮ ਦਾ ਵੱਡਾ ਰਿਕਾਰਡ, ਬਣ ਗਏ ਨੰਬਰ 1

ਸਪੋਰਟਸ ਡੈਸਕ : ਕ੍ਰਿਕਟ ਵਰਲਡ ਕੱਪ 2023 ਦੇ ਤਹਿਤ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਅਫਗਾਨਿਸਤਾਨ ਖਿਲਾਫ ਖੇਡੇ ਗਏ ਮੈਚ 'ਚ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਵੱਡਾ ਰਿਕਾਰਡ ਬਣਾਇਆ। ਆਪਣੀ ਕਾਤਲਾਨਾ ਗੇਂਦਬਾਜ਼ੀ ਲਈ ਜਾਣੇ ਜਾਂਦੇ ਸਟਾਰਕ ਨੇ ਅਫਗਾਨਿਸਤਾਨ ਦੇ ਕਪਤਾਨ ਸ਼ਾਹਿਦੀ ਨੂੰ ਬੋਲਡ ਕਰਦੇ ਹੀ ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਿਕਟਾਂ ਬੋਲਡ ਤੋਂ ਲੈਣ ਦਾ ਰਿਕਾਰਡ ਆਪਣੇ ਨਾਂ ਕੀਤਾ।  ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਦੇ ਨਾਂ ਸੀ। ਦੇਖੋ ਅੰਕੜੇ-

ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਬੋਲਡ
26 - ਮਿਸ਼ੇਲ ਸਟਾਰਕ, ਆਸਟ੍ਰੇਲੀਆ
25 - ਵਸੀਮ ਅਕਰਮ, ਪਾਕਿਸਤਾਨ
18 - ਲਸਿਥ ਮਲਿੰਗਾ, ਸ਼੍ਰੀਲੰਕਾ
17 - ਮੁਥੱਈਆ ਮੁਰਲੀਧਰਨ, ਸ਼੍ਰੀਲੰਕਾ
15 - ਗਲੇਨ ਮੈਕਗ੍ਰਾ, ਆਸਟ੍ਰੇਲੀਆ

ਇਹ ਵੀ ਪੜ੍ਹੋ : ਅਫਗਾਨਿਸਤਾਨ ਨੇ AUS ਖਿਲਾਫ ਵਿਸ਼ਵ ਕੱਪ ਮੈਚ 'ਚ ਲਾਈ ਰਿਕਾਰਡਾਂ ਦੀ ਝੜੀ, ਤੁਸੀਂ ਵੀ ਦੇਖੋ

PunjabKesari

ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ
71 - ਗਲੇਨ ਮੈਕਗ੍ਰਾ, ਆਸਟ੍ਰੇਲੀਆ
68 - ਮੁਥੱਈਆ ਮੁਰਲੀਧਰਨ, ਸ਼੍ਰੀਲੰਕਾ
59 - ਮਿਸ਼ੇਲ ਸਟਾਰਕ, ਆਸਟ੍ਰੇਲੀਆ
56 - ਲਸਿਥ ਮਲਿੰਗਾ, ਸ਼੍ਰੀਲੰਕਾ
55 - ਵਸੀਮ ਅਕਰਮ, ਪਾਕਿਸਤਾਨ

ਸਟਾਰਕ ਦੇ ਨਾਂ ਹੁਣ 119 ਵਨਡੇ ਮੈਚਾਂ 'ਚ 230 ਵਿਕਟਾਂ ਹਨ। ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 28 ਦੌੜਾਂ ਦੇ ਕੇ 6 ਵਿਕਟਾਂ ਹੈ ਜੋ 2014 ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਈ ਸੀ। ਉਹ ਵਨਡੇ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਆਸਟਰੇਲੀਆ ਦਾ 5ਵਾਂ ਗੇਂਦਬਾਜ਼ ਬਣ ਗਿਆ ਹੈ। ਗਲੇਨ ਮੈਕਗ੍ਰਾ ਅਤੇ ਬ੍ਰੈਟ ਲੀ ਦੋਵੇਂ ਆਸਟ੍ਰੇਲੀਆ ਲਈ ਵਨਡੇ ਵਿਚ ਸਭ ਤੋਂ ਵੱਧ ਵਿਕਟਾਂ (380-380) ਲੈਣ ਵਾਲੇ ਗੇਂਦਬਾਜ਼ ਹਨ। ਇਸ ਤੋਂ ਬਾਅਦ ਸ਼ੇਨ ਵਾਰਨ 291 ਅਤੇ ਮਿਸ਼ੇਲ ਜਾਨਸਨ 239 ਦਾ ਨਾਂ ਆਉਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 
 


author

Tarsem Singh

Content Editor

Related News