CWC 2019 : ਦੱ. ਅਫਰੀਕਾ ਨੇ ਆਸਟਰੇਲੀਆ ਨੂੰ 10 ਦੌੜਾਂ ਨਾਲ ਹਰਾਇਆ

Saturday, Jul 06, 2019 - 09:36 PM (IST)

CWC 2019 : ਦੱ. ਅਫਰੀਕਾ ਨੇ ਆਸਟਰੇਲੀਆ ਨੂੰ 10 ਦੌੜਾਂ ਨਾਲ ਹਰਾਇਆ

ਮਾਨਚੈਸਟਰ— ਕਪਤਾਨ ਫਾਫ ਡੂ ਪਲੇਸਿਸ ਦੇ ਸ਼ਾਦਨਾਰ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ  ਆਖਰੀ-4 ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਦੱਖਣੀ ਅਫਰੀਕਾ ਨੇ ਆਖਰੀ ਲੀਗ ਮੈਚ ਵਿਚ ਆਸਟਰੇਲੀਆ ਨੂੰ 10 ਦੌੜਾਂ ਨਾਲ ਹਰਾ ਕੇ ਆਈ. ਸੀ. ਸੀ. ਵਿਸ਼ਵ ਕੱਪ-2019 ਤੋਂ ਜਿੱਤ ਨਾਲ ਵਿਦਾਈ ਲਈ। ਇਹ ਦੱਖਣੀ ਅਫਰੀਕਾ ਦੀ ਟੂਰਨਾਮੈਂਟ ਵਿਚ ਤੀਜੀ ਜਿੱਤ ਰਹੀ ਜਦਕਿ ਆਸਟਰੇਲੀਆ ਦੀ ਇਹ ਦੂਜੀ ਹਾਰ ਰਹੀ  ਅਤੇ ਉਸ ਨੂੰ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਰਹਿ ਕੇ ਸਬਰ ਕਰਨਾ ਪਿਆ।  ਇਸ ਦੇ ਨਾਲ ਹੀ ਟੂਰਨਾਮੈਂਟ ਦਾ ਪਲੇਅ ਆਫ ਦੌਰ ਵੀ ਤੈਅ ਹੋ ਗਿਆ। 

PunjabKesari
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕੀ ਟੀਮ ਨੇ ਕਪਤਾਨ ਫਾਫ ਡੂ ਪਲੇਸਿਸ (100) ਦੇ ਸੈਂਕੜੇ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 325 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ। ਪਲੇਸਿਸ ਨੇ 94 ਗੇਂਦਾਂ 'ਤੇ 100 ਦੌੜਾਂ ਵਿਚ 7 ਚੌਕੇ ਤੇ 2 ਛੱਕੇ ਲਾਏ।  ਉਸ  ਨੇ ਰੈਸੀ ਵਾਨ ਡੇਰ ਡੂਸੇਨ ਦੇ ਨਾਲ ਤੀਜੀ ਵਿਕਟ ਲਈ 151 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਵੀ ਕੀਤੀ। ਡੂਸੇਨ ਨੇ 97 ਗੇਂਦਾਂ 'ਤੇ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ ਤੇ ਉਹ ਸਿਰਫ 5 ਦੌੜਾਂ ਨਾਲ ਆਪਣੇ ਸੈਂਕੜੇ ਤੋਂ ਖੁੰਝ ਗਿਆ। 

PunjabKesari
ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆਈ ਟੀਮ ਖੱਬੇ ਹੱਥ ਦੇ ਓਪਨਰ ਬੱਲੇਬਾਜ਼ (122) ਦੇ ਧਮਾਕੇਦਾਰ ਸੈਂਕੜੇ ਤੇ ਐਲਕਸ ਕੈਰੀ (85) ਦੇ ਅਰਧ ਸੈਂਕੜੇ ਦੇ ਬਾਵਜੂਦ ਹਾਰ ਗਈ। ਆਸਟਰੇਲੀਆਈ ਟੀਮ 1 ਗੇਂਦ ਬਾਕੀ ਰਹਿੰਦਿਆਂ 49.5 ਓਵਰਾਂ ਵਿਚ 315 ਦੌੜਾਂ 'ਤੇ ਆਲ ਆਊਟ ਹੋ ਗਈ। ਵਾਰਨਰ ਨੇ 117 ਗੇਂਦਾਂ 'ਤੇ 15 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 122 ਦੌੜਾਂ ਦੀ ਪਾਰੀ ਖੇਡੀ ਜਦਕਿ ਕੈਰੀ ਨੇ 69 ਗੇਂਦਾਂ 'ਤੇ 11 ਚੌਕਿਆਂ ਤੇ 1 ਛੱਕੇ ਦੀ ਬਦੌਲਤ 85 ਦੌੜਾਂ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦੇ ਇਲਾਵਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਟੀਮ ਦਾ ਤੀਜਾ ਟਾਪ ਸਕੋਰਰ ਬੱਲੇਬਾਜ਼ ਮਾਰਕਸ ਸਟੋਇੰਸ ਰਿਹਾ, ਜਿਸ ਨੇ 22 ਦੌੜਾਂ ਬਣਾਈਆਂ।

PunjabKesari

ਆਸਟ੍ਰੇਲੀਆ
ਪਲੇਇੰਗ ਇਲੈਵਨ :ਡੇਵਿਡ ਵਾਰਨਰ, ਅਰੋਨ ਫਿੰਚ (ਕਪਤਾਨ), ਉਸਮਾਨ ਖਵਾਜਾ, ਸਟੀਵਨ ਸਮਿਥ, ਗਲੇਨ ਮੈਕਸਵੈਲ, ਮਾਰਕਸ ਸਟੋਇਨੀਜ਼, ਐਲੇਕਸ ਕੈਰੀ, ਪੈਟ ਕਮਿੰਸ, ਮਸ਼ੇਲ ਸਟਾਰਕ, ਜੇਸਨ ਬੇਹਰੇਂਡੋਰਫ, ਨਾਥਨ ਲਿਓਨ
 

ਦੱਖਣੀ ਅਫਰੀਕਾ
ਪਲੇਇੰਗ ਇਲੈਵਨ : ਕੁਇੰਟਨ ਡੀ ਕਾਕ, ਏੇਨਨ ਮਾਰਕਰਾਮ, ਫਾਫ ਡੂ ਪਲੇਸਿਸ (ਕਪਤਾਨ), ਰੇਸੀ ਵਾਨ ਡੇਰ ਡੂਸਨ, ਜੀਨ-ਪਾਲ ਡੁਮਿਨੀ, ਡਵਾਇਨ ਪ੍ਰਿਟੋਰੀਅਸ, ਐਂਡੀਜ਼ ਫਹਿਲੁਕਵੇਅੋ, ਕ੍ਰਿਸ ਮੌਰਿਸ, ਕਾਜੀਸੋ ਰਬਾਡਾ, ਇਮਰਾਨ ਤਾਹਿਰ, ਤਬਰੇਜ ਸ਼ਮਸੀ


Related News