CWC 2019 : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਦਿੱਤਾ 309 ਦੌਡ਼ਾਂ ਦਾ ਟੀਚਾ

Sunday, Jun 23, 2019 - 06:59 PM (IST)

CWC 2019 : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਦਿੱਤਾ 309 ਦੌਡ਼ਾਂ ਦਾ ਟੀਚਾ

ਲੰਡਨ : ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਵਰਲਡ ਕੱਪ 2019 ਦਾ 30ਵਾਂ ਮੁਕਾਬਲਾ ਲੰਡਨ ਦੇ ਲਾਡਸ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਦੱਖਣੀ ਅਫਰੀਕਾ ਅੱਗੇ 308 ਦੌਡ਼ਾਂ ਦਾ ਟੀਚਾ ਰੱਖਿਆ ਹੈ।

PunjabKesari

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਦੋਵੇਂ ਸਲਾਮੀ ਬੱਲੇਬਾਜ਼ੀ ਫਖਰ ਜਮਾਨ ਅਤੇ ਇਮਾਮ ਉਲ ਹਕ ਨੇ ਟੀਮ ਦਾ ਸਕੋਰ ਬਿਨਾ ਵਿਕਟ ਗੁਆਏ 50 ਦੇ ਪਾਰ ਪਹੁੰਚਾ ਦਿੱਤਾ। ਪਾਕਿਸਤਾਨ ਨੂੰ ਪਹਿਲਾ ਝਟਕਾ ਫਖਰ ਜਮਾਨ ਦੇ ਰੂਪ 'ਚ ਲੱਗਾ। ਫਖਰ ਇਮਰਾਨ ਤਾਹਿਰ ਦੀ ਗੇਂਦ 'ਤੇ 44 ਦੌਡ਼ਾਂ ਬਣਾ ਅਮਲਾ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਇਮਾਮ ਉਲ ਹਕ ਵੀ 44 ਦੌਡ਼ਾਂ ਦੇ ਨਿਜੀ ਸਕੋਰ 'ਤੇ ਤਾਹਿਰ ਹੱਥੋ ਕੈਚ ਐਂਡ ਬਾਲ ਹੋ ਗਏ। ਇਮਾਮ ਦੇ ਆਊਟ ਹੋਣ 'ਤੇ ਬੱਲੇਬਾਜ਼ੀ ਕਰਨ ਆਏ ਮੁਹੰਮਦ ਹਫੀਜ਼ ਵੀ ਆਪਣੇ ਬੱਲੇ ਨਾਲ ਕੁਝ ਖਾਸ ਕਮਾਲ ਨਾ ਕਰ ਸਕੇ ਤੇ ਉਹ ਮਹਿਜ਼ 20 ਦੌੜਾਂ ਬਣਾ ਕੇ ਮਾਰਕਰਮ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਬਾਬਰ ਨੇ ਆਪਣੀ ਸ਼ਾਨਦਾਰ ਪਾਰੀ ਜਾਰੀ ਰੱਖੀ ਅਤੇ ਅਰਧ ਸੈਂਕਡ਼ਾ ਪੂਰਾ ਕੀਤਾ। ਬਾਬਰ ਪਾਕਿਸਤਾਨ ਦੇ ਚੌਥੇ ਵਿਕਟ ਦੇ ਰੂਪ 'ਚ 69 ਦੌਡ਼ਾਂ ਬਣਾ ਕੇ ਆਊਟ ਹੋਏ। ਦੂਜੇ ਪਾਸੇ ਹਾਰਿਸ ਸੋਹੇਲ ਲਗਾਤਾਰ ਟੀਮ ਦੇ ਸਕੋਰ ਨੂੰ ਅੱਗੇ ਵਧਾਉਂਦੇ ਰਹੇ ਅਤੇ ਉਸ ਨੇ ਵੀ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ। 5ਵਾਂ ਬੱਲੇਬਾਜ਼ ਇਮਾਦ ਵਸੀਮ ਅਤੇ 6ਵੇਂ ਨੰਬਰ 'ਤੇ ਖੇਡਣ ਆਏ ਵਹਾਬ ਰਿਆਜ਼ ਕੁਝ ਖਾਸ ਨਾ ਕਰ ਸਕੇ ਅਤੇ ਸਸਤੇ 'ਚ ਆਪਣਾ ਵਿਕਟ ਗੁਆ ਬੈਠੇ। ਪਾਕਿ ਦਾ 7ਵਾਂ ਵਿਕਟ ਹਾਰਿਸ ਸੋਹੇਲ ਦੇ ਰੂਪ 'ਚ ਡਿੱਗਿਆ। ਹਾਰਿਸ ਆਪਣਾ ਸੈਂਕਡ਼ਾ ਬਣਾਉਣ ਤੋਂ ਖੁੰਝ ਗਏ ਅਤੇ 89 ਦੌਡ਼ਾਂ ਬਣਾ ਕੇ ਲੁੰਗੀ ਐਨਗਿਡੀ ਦਾ ਸ਼ਿਕਾਰ ਹੋ ਗਏ।

ਟੀਮਾਂ:
ਦੱਖਣੀ ਅਫਰੀਕਾ :
ਕੁਇੰਟਨ ਡੀ ਕਾਕ, ਹਾਸ਼ਿਮ ਅਮਲਾ, ਫਾਫ ਡੂ ਪਲੇਸਿਸ (ਕਪਤਾਨ), ਆਈਡੇਨ ਮਾਰਕਰਮ, ਰੇਸੀ ਵੈਨ ਡੇਰ ਡਸਨ, ਡੇਵਿਡ ਮਿਲਰ, ਐਂਡੀਲੇ ਫਹਿਲੁਕਵਾਓ, ਕ੍ਰਿਸ ਮੌਰਿਸ, ਕੈਗਿਸੋ ਰਬਾਡਾ, ਲੂੰਗੀ ਐਨਗਿਡੀ, ਇਮਰਾਨ ਤਾਹਿਰ।
ਪਾਕਿਸਤਾਨ : ਇਮਾਮ-ਉਲ-ਹੱਕ, ਫਖ਼ਰ ਜ਼ਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ (ਕਪਤਾਨ), ਹਾਰਿਸ ਸੋਹੇਲ, ਇਮਾਦ ਵਸੀਮ, ਸ਼ਦਾਬ ਖ਼ਾਨ, ਵਹਾਬ ਰਿਆਜ਼, ਸ਼ਾਹੀਨ ਅਫਰੀਦੀ, ਮੁਹੰਮਦ ਅਮਿਰ।


Related News