CWC 2019 : ਪ੍ਰਿੰਸ ਹੈਰੀ ਨੂੰ ਮਿਲੇ ਵਿਸ਼ਵ ਕੱਪ ਕਪਤਾਨ

Friday, May 31, 2019 - 01:33 AM (IST)

CWC 2019 : ਪ੍ਰਿੰਸ ਹੈਰੀ ਨੂੰ ਮਿਲੇ ਵਿਸ਼ਵ ਕੱਪ ਕਪਤਾਨ

ਲੰਡਨ- ਇੰਗਲੈਂਡ ਐਂਡ ਵੇਲਸ ਦੀ ਮੇਜ਼ਬਾਨੀ ਵਿਚ ਵੀਰਵਾਰ ਨੂੰ ਸ਼ੁਰੂ ਹੋਏ ਆਈ. ਸੀ. ਸੀ. ਵਿਸ਼ਵ ਕੱਪ ਕ੍ਰਿਕਟ ਟੀਮਾਂ ਦੇ ਕਪਤਾਨਾਂ ਨੇ ਦਿ ਡਿਊਕ ਆਫ ਸਸੈਕਸ ਪ੍ਰਿੰਸ ਹੈਰੀ ਨਾਲ ਮੁਲਾਕਾਤ ਕੀਤੀ। ਪਿੰ੍ਰਸ ਹੈਰੀ ਨੇ ਵੀਰਵਾਰ ਨੂੰ ਲੰਡਨ ਵਿਚ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਹਿੱਸਾ ਵੀ ਲਿਆ। ਵਿਸ਼ਵ ਕੱਪ ਦੇ ਆਯੋਜਕ ਇਸ ਟੂਰਨਾਮੈਂਟ ਵਿਚ ਸ਼ਾਹੀ ਪਰਿਵਾਰ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਸਨ ਤੇ ਇਸੇ ਲੜੀ ਵਿਚ ਉਨ੍ਹਾਂ ਨੇ ਬਕਿੰਘਮ ਪੈਲੇਸ ਵਿਚ ਪਾਰਟੀ ਰੱਖੀ ਸੀ। 
ਮੁਲਾਕਾਤ ਦੌਰਾਨ ਪ੍ਰਿੰਸ ਹੈਰੀ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਗਰਮਜੋਸ਼ੀ ਨਾਲ ਮਿਲੇ ਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਸਾਰੇ ਕਪਤਾਨ ਬਕਿੰਘਮ ਪੈਲੇਸ ਦੇ ਗਾਰਡਨ ਵਿਚ ਸ਼ਾਹੀ ਪਰਿਵਾਰ ਨਾਲ ਪਾਰਟੀ ਵਿਚ ਸ਼ਾਮਲ ਹੋਏ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਪਿੰ੍ਰਸ ਹੈਰੀ ਨਾਲ ਮੁਲਾਕਾਤ ਕੀਤੀ। ਪਿੰ੍ਰਸ ਹੈਰੀ ਤੇ ਉਸਦੇ ਵੱਡੇ ਭਰਾ ਪ੍ਰਿੰਸ ਵਿਲੀਅਮਸ ਦਾ ਖੇਡਾਂ ਪ੍ਰਤੀ ਲਗਾਅ ਜਗ ਜ਼ਾਹਿਰ ਹੈ। ਪਿੰ੍ਰਸ ਹੈਰੀ ਕ੍ਰਿਕਟ ਦੇ ਨਾਲ-ਨਾਲ ਫੁੱਟਬਾਲ ਵੀ ਕਾਫੀ ਪਸੰਦ ਕਰਦੇ ਹਨ।


author

Gurdeep Singh

Content Editor

Related News