CWC 2019 : ਭਾਰਤ-ਨਿਊਜ਼ੀਲੈਂਡ, ਆਸਟਰੇਲੀਆ-ਇੰਗਲੈਂਡ ਵਿਚਾਲੇ ਹੋਵੇਗਾ ਸੈਮੀਫਾਈਨਲ

Sunday, Jul 07, 2019 - 02:52 AM (IST)

CWC 2019 : ਭਾਰਤ-ਨਿਊਜ਼ੀਲੈਂਡ, ਆਸਟਰੇਲੀਆ-ਇੰਗਲੈਂਡ ਵਿਚਾਲੇ ਹੋਵੇਗਾ ਸੈਮੀਫਾਈਨਲ

ਲੀਡਸ— ਭਾਰਤ ਨੇ ਸ਼੍ਰੀਲੰਕਾ ਨੂੰ ਵਿਸ਼ਵ ਕੱਪ ਮੁਕਾਬਲੇ 'ਚ ਸ਼ਨੀਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਤੇ ਦੱਖਣੀ ਅਫਰੀਕਾ ਦੀ ਆਸਟਰੇਲੀਆ 'ਤੇ 10 ਦੌੜਾਂ ਦੀ ਰੋਮਾਂਚਕ ਜਿੱਤ ਹਾਸਲ ਕੀਤੀ। ਭਾਰਤ ਦਾ ਹੁਣ ਸੈਮੀਫਾਈਨਲ ਮਕਾਬਲਾ ਚੌਥੇ ਨੰਬਰ ਦੀ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ ਜਦਕਿ ਦੂਜੇ ਸੈਮੀਫਾਈਨਲ 'ਚ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਤੇ ਤੀਜੇ ਨੰਬਰ ਦੀ ਟੀਮ ਇੰਗਲੈਂਡ ਵਿਚਾਲੇ ਹੋਵੇਗਾ। 

PunjabKesari
ਭਾਰਤ ਤੇ ਨਿਊਜ਼ੀਲੈਂਡ ਦਾ ਸੈਮੀਫਾਈਨਲ ਮੁਕਾਬਲਾ 9 ਜੁਲਾਈ ਨੂੰ ਮਾਨਚੈਸਟਰ 'ਚ ਖੇਡਿਆ ਜਾਵੇਗਾ ਜਦਕਿ ਦੂਜੇ ਸੈਮੀਫਾਈਨਲ 'ਚ ਮੇਜਬਾਨ ਇੰਗਲੈਂਡ ਦਾ ਮੁਕਾਬਲਾ ਪਿਛਲੀ ਚੈਂਪੀਅਨ ਆਸਟਰੇਲੀਆ ਨਾਲ 11 ਜੁਲਾਈ ਨੂੰ ਹੋਵੇਗਾ। ਫਾਈਨਲ 14 ਜੁਲਾਈ ਨੂੰ ਲਾਡਰਸ ਮੈਦਾਨ 'ਚ ਖੇਡਿਆ ਜਾਵੇਗਾ।


author

Gurdeep Singh

Content Editor

Related News