CWC 2019 : ਅੱਜ ਫਸਣਗੇ ਕੁੰਢੀਆਂ ਦੇ ਸਿੰਙ

Tuesday, Jun 25, 2019 - 05:00 AM (IST)

CWC 2019 : ਅੱਜ ਫਸਣਗੇ ਕੁੰਢੀਆਂ ਦੇ ਸਿੰਙ

ਲੰਡਨ— ਕ੍ਰਿਕਟ ਇਤਿਹਾਸ ਦੀਆਂ ਦੋ ਪੁਰਾਣੀਆਂ ਵਿਰੋਧੀ ਟੀਮਾਂ ਮੇਜ਼ਬਾਨ ਇੰਗਲੈਂਡ ਅਤੇ ਆਸਟਰੇਲੀਆ ਮੰਗਲਵਾਰ ਨੂੰ ਲਾਰਡਸ ਮੈਦਾਨ 'ਤੇ ਆਈ. ਸੀ. ਸੀ. ਵਿਸ਼ਵ ਕੱਪ ਦੇ ਮਹਾ ਮੁਕਾਬਲੇ ਵਿਚ ਆਹਮੋ-ਸਾਹਮਣੇ ਹੋਣਗੀਆਂ। ਇੰਗਲੈਂਡ ਨੂੰ ਆਪਣੇ ਪਿਛਲੇ ਮੁਕਾਬਲੇ ਵਿਚ ਕਮਜ਼ੋਰ ਮੰਨੀ ਜਾ ਰਹੀ ਸ਼੍ਰੀਲੰਕਾਈ ਟੀਮ ਤੋਂ 20 ਦੌੜਾਂ ਨਾਲ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਉਸ ਦੇ ਲਈ ਇਸ ਮੈਚ ਨੂੰ ਜਿੱਤ ਕੇ ਆਪਣੀ ਸਥਿਤੀ ਅੰਕ ਸੂਚੀ ਵਿਚ ਸੁਧਾਰਨਾ ਬੇਹੱਦ ਜ਼ਰੂਰੀ ਹੋਵੇਗਾ ਤਾਂ ਕਿ ਭਾਰਤ ਅਤੇ ਨਿਊਜ਼ੀਲੈਂਡ ਵਰਗੀਆਂ ਦੋ ਮਜ਼ਬੂਤ ਟੀਮਾਂ ਵਿਰੁੱਧ ਮੈਚ ਤੋਂ ਪਹਿਲਾਂ ਉਹ ਆਪਣੀ ਲੈਅ ਕਾਇਮ ਰੱਖ ਸਕਣ।
ਉਥੇ ਹੀ ਆਸਟਰੇਲੀਆਈ ਟੀਮ ਪਿਛਲੇ 6 ਮੈਚਾਂ ਵਿਚ 10 ਅੰਕ ਲੈ ਕੇ ਅੰਕ ਸੂਚੀ ਵਿਚ ਨਿਊਜ਼ੀਲੈਂਡ (11 ਅੰਕ) ਤੋਂ ਬਾਅਦ ਦੂਜੇ ਨੰਬਰ 'ਤੇ ਹੈ ਅਤੇ ਉਸਦੀਆਂ ਨਜ਼ਰਾਂ ਹੁਣ ਅਗਲੇ ਮੈਚ ਵਿਚ ਹਰ ਹਾਲ ਵਿਚ ਦੋ ਅੰਕ ਹਾਸਲ ਕਰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨਾ ਹੈ।
ਇੰਗਲੈਂਡ ਹੁਣ ਤਕ ਵਿਸ਼ਵ ਕੱਪ 'ਚ ਹਮਲਾਵਰ ਦਿਸਿਆ 
ਇੰਗਲੈਂਡ ਨੇ ਹੁਣ ਤਕ ਵਿਸ਼ਵ ਕੱਪ ਵਿਚ ਹਮਲਾਵਰ ਪ੍ਰਦਰਸ਼ਨ ਦਿਖਾਇਆ ਹੈ ਪਰ ਟੀਚੇ ਦਾ ਪਿੱਛਾ ਕਰਨ ਦੇ ਮਾਮਲੇ ਵਿਚ ਉਹ ਕਮਜ਼ੋਰ ਸਾਬਤ ਹੋਇਆ ਹੈ, ਜਿਸ ਨਾਲ ਉਸ ਨੂੰ ਆਪਣੇ ਦੋ ਮੈਚ ਗੁਆਉਣੇ ਪਏ ਹਨ। ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਵਿਚ ਹੋਈ ਵਨ ਡੇ ਸੀਰੀਜ਼ ਵਿਚ ਵੀ ਉਸ ਦੀ ਇਹ ਕਮਜ਼ੋਰੀ ਸਾਹਮਣੇ ਆਈ ਸੀ। ਪਾਕਿਸਤਾਨ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਵਿਚ 349 ਦੌੜਾਂ ਦੇ ਟੀਚੇ ਦੇ ਸਾਹਮਣੇ ਉਸ ਨੂੰ  14 ਦੌੜਾਂ  ਅਤੇ ਸ਼੍ਰੀਲੰਕਾ ਵਿਰੁੱਧ 233 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਵਿਚ ਵੀ ਉਸ ਨੂੰ 20 ਦੌੜਾਂ ਨਾਲ ਹਾਰ ਝੱਲਣੀ ਪਈ ਸੀ।
ਆਸਟਰੇਲੀਆ ਹਰ ਵਿਭਾਗ 'ਚ ਮਜ਼ਬੂਤ ਦਿਸ ਰਹੀ ਹੈ
ਸਾਬਕਾ ਚੈਂਪੀਅਨ ਆਸਟਰੇਲੀਆ ਫਿਲਹਾਲ ਖੇਡ ਦੇ ਹਰ ਵਿਭਾਗ 'ਚ ਮਜ਼ਬੂਤ ਦਿਸ ਰਹੀ ਹੈ ਅਤੇ ਉਸਦੀਆਂ ਨਜ਼ਰਾਂ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰਨ 'ਤੇ ਲੱਗੀਆਂ ਹਨ। ਵਨ ਡੇ ਸਵਰੂਪ ਵਿਚ ਪਿਛਲੇ ਕੁਝ ਸਮੇਂ ਵਿਚ ਹੀ ਉਸ ਨੇ ਆਪਣੀ ਖੇਡ 'ਚ ਵੱਡਾ ਸੁਧਾਰ ਕੀਤਾ ਹੈ ਅਤੇ ਉਸ ਦਾ ਕਪਤਾਨ ਆਰੋਨ ਫਿੰਚ ਵੀ ਕਮਾਲ ਦੀ ਫਾਰਮ 'ਚ ਹੈ। ਘਰੇਲੂ ਸੈਸ਼ਨ ਵਿਚ ਫਿੰਚ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਪਰ ਭਾਰਤ ਵਿਰੁੱਧ ਸੀਰੀਜ਼ ਵਿਚ ਉਸ ਨੇ ਜਿਹੜੀ ਲੈਅ ਫੜੀ, ਉਹ ਵਿਸ਼ਵ ਕੱਪ ਵਿਚ ਵੀ ਕਾਇਮ ਹੈ।
ਰਾਏ ਆਸਟਰੇਲੀਆ ਵਿਰੁੱਧ ਮੈਚ 'ਚੋਂ ਬਾਹਰ
ਇੰਗਲੈਂਡ ਦਾ ਓਪਨਰ ਜੇਸਨ ਰਾਏ ਸੱਟ ਕਾਰਣ ਮੰਗਲਵਾਰ ਆਸਟਰੇਲੀਆ ਵਿਰੁੱਧ ਹੋਣ ਵਾਲੇ ਚਰਚਿਤ ਮੁਕਾਬਲੇ 'ਚੋਂ ਬਾਹਰ ਹੋ ਗਿਆ ਹੈ ਪਰ ਉਸ ਦੇ ਭਾਰਤ ਵਿਰੁੱਧ ਮੈਚ ਤਕ ਫਿੱਟ ਹੋ ਕੇ ਵਾਪਸੀ ਕਰਨ ਦੀ ਉਮੀਦ ਹੈ। ਸਲਾਮੀ ਬੱਲੇਬਾਜ਼ ਨੂੰ 14 ਜੂਨ ਨੂੰ ਸਾਊਥੰਪਟਨ ਵਿਚ ਵੈਸਟਇੰਡੀਜ਼ ਵਿਰੁੱਧ ਫੀਲਡਿੰਗ ਕਰਨ ਦੌਰਾਨ ਹੈਮਸਟਿੰ੍ਰਗ ਦੀ ਸੱਟ ਲੱਗ ਗਈ ਸੀ ਅਤੇ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਰੁੱਧ ਮੈਚਾਂ ਵਿਚ ਵੀ ਨਹੀਂ ਖੇਡ ਸਕਿਆ ਸੀ।  ਰਾਏ ਨੇ ਹਾਲਾਂਕਿ ਸੋਮਵਾਰ ਨੈੱਟ ਸੈਸ਼ਨ ਵਿਚ ਹਿੱਸਾ ਲਿਆ ਅਤੇ ਬਿਹਤਰ ਸਥਿਤੀ ਵਿਚ ਦਿਖਾਈ ਦੇ ਰਿਹਾ ਸੀ ਪਰ ਉਹ ਅਜੇ ਪੂਰੀ ਤਰ੍ਹਾਂ ਨਾਲ ਸੱਟ ਤੋਂ ਉੱਭਰ ਨਹੀਂ ਸਕਿਆ ਹੈ, ਜਿਸ ਕਾਰਣ ਆਸਟਰੇਲੀਆ ਵਿਰੁੱਧ ਮੈਚ ਵਿਚ ਨਹੀਂ ਖੇਡ ਸਕੇਗਾ। ਉਸ ਦੀ ਜਗ੍ਹਾ ਜੇਮਸ ਵਿੰਸ ਇੰਗਲੈਂਡ ਟੀਮ ਵਿਚ ਓਪਨਿੰਗ ਬੱਲੇਬਾਜ਼ ਦੇ ਰੂਪ ਵਿਚ ਖੇਡਣਾ ਜਾਰੀ ਰੱਖੇਗਾ, ਹਾਲਾਂਕਿ ਉਸ ਨੇ ਅਜੇ ਤਕ ਚੋਟੀਕ੍ਰਮ ਵਿਚ 14 ਅਤੇ 26 ਦੌੜਾਂ ਹੀ ਬਣਾਈਆਂ ਹਨ। 


author

Gurdeep Singh

Content Editor

Related News