CSK ਨੂੰ UAE ਦੇ ਹਾਲਾਤ ਦਾ ਮਿਲੇਗਾ ਫਾਇਦਾ : ਲੀ

Saturday, Sep 19, 2020 - 01:35 AM (IST)

CSK ਨੂੰ UAE ਦੇ ਹਾਲਾਤ ਦਾ ਮਿਲੇਗਾ ਫਾਇਦਾ : ਲੀ

ਨਵੀਂ ਦਿੱਲੀ– ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ 3 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ ਖਿਤਾਬ ਦਾ ਦਾਅਵੇਦਾਰ ਕਰਾਰ ਦਿੰਦੇ ਹੋਏ ਕਿਹਾ ਕਿ ਸਪਿਨ ਵਿਭਾਗ ਵਿਚ ਵਿਲੱਖਣਤਾ ਨਾਲ ਟੀਮ ਨੂੰ ਯੂ. ਏ. ਈ. ਦੇ ਹਾਲਾਤ ਦਾ ਫਾਇਦਾ ਮਿਲੇਗਾ। ਲੀ ਨੇ ਕਿਹਾ, ''ਉਹ (ਸੀ. ਐੱਸ. ਕੇ.) ਕਾਫੀ ਮਜ਼ਬੂਤ ਟੀਮ ਹੈ। ਮੈਂ ਉਨ੍ਹਾਂ ਦੇ ਸਪਿਨ ਹਮਲੇ ਦੇ ਕਾਰਣ ਉਨ੍ਹਾਂ ਦੇ ਚੈਂਪੀਅਨ ਬਣਨ ਦਾ ਅਨੁਮਾਨ ਲਿਆ ਹੈ।''
ਉਸ ਨੇ ਕਿਹਾ,''ਟੀਮ ਵਿਚ ਮਿਸ਼ੇਲ ਸੈਂਟਨਰ ਦੇ ਹੋਣ ਦੇ ਕਾਰਣ ਜਡੇਜਾ ਨੂੰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨਾ ਪਵੇਗਾ ਤਾਂ ਕਿ ਉਹ ਟੀਮ ਦਾ ਚੋਟੀ ਦਾ ਸਪਿਨਰ ਬਣਿਆ ਰਹੇ। ਸੀ. ਐੱਸ. ਕੇ. ਦੇ ਕੋਲ ਇਸ ਮਾਮਲੇ ਵਿਚ ਵਿਲੱਖਣਤਾ ਹੈ ਤੇ ਹਰ ਸਪਿਨਰ ਦੂਜੇ ਤੋਂ ਵੱਖ ਹੈ। ਅਜਿਹੇ ਵਿਚ ਮੈਨੂੰ ਲੱਗਦਾ ਹੈ ਕਿ ਟੂਰਨਾਮੈਂਟ ਦੇ ਅੱਗੇ ਵਧਣਦੇ ਨਾਲ ਹਾਲਾਤ ਨਾਲ ਉਨ੍ਹਾਂ ਕਾਫੀ ਫਾਇਦਾ ਹੋਵੇਗਾ।''


author

Gurdeep Singh

Content Editor

Related News