ਚੇਨਈ IPL ''ਚ ਸਭ ਤੋਂ ਜ਼ਿਆਦਾ ਵਾਰ 200+ ਦੌੜਾਂ ਬਣਾਉਣ ਵਾਲੀ ਟੀਮ, ਇਸ ਨੂੰ ਛੱਡਿਆ ਪਿੱਛੇ
Monday, May 02, 2022 - 01:26 AM (IST)
ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਕਮਾਲ ਦੀ ਬੱਲੇਬਾਜ਼ੀ ਕੀਤੀ। ਚੇਨਈ ਦੇ ਸਲਾਮੀ ਬੱਲੇਬਾਜ਼ਾਂ ਨੇ ਹੈਦਰਾਬਾਦ ਦੇ ਗੇਂਦਬਾਜ਼ਾਂ ਨੂੰ ਵਿਕਟ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਰਿਤੂਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਨੇ ਪਹਿਲੇ ਵਿਕਟ ਦੇ ਲਈ 182 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੀ ਬਦੌਲਤ ਹੀ ਚੇਨਈ ਸੁਪਰ ਕਿੰਗਜ਼ 202 ਦੌੜਾਂ ਦਾ ਅੰਕੜਾ ਹਾਸਲ ਕਰਨ ਵਿਚ ਕਾਮਯਾਬ ਹੋਇਆ। 200 ਪਲਸ ਦੌੜਾਂ ਬਣਾਉਂਦੇ ਹੀ ਚੇਨਈ ਸੁਪਰ ਕਿੰਗਜ਼ ਨੇ ਆਪਣੇ ਨਾਂ ਰਿਕਾਰਡ ਦਰਜ ਕਰ ਲਿਆ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਪਤਨੀ Anushka Sharma ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖਾਸ ਤਸਵੀਰ, ਲਿਖੀ ਇਹ ਗੱਲ
ਚੇਨਈ ਸੁਪਰ ਕਿੰਗਜ਼ ਹੁਣ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਾਰ 200 ਪਲਸ ਦੌੜਾਂ ਬਣਾਉਣ ਵਾਲੀ ਟੀਮ ਬਣ ਗਈ ਹੈ। ਇਸ ਮਾਮਲੇ ਵਿਚ ਚੇਨਈ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਪਿੱਛੇ ਛੱਡ ਦਿੱਤਾ ਹੈ। ਬੈਂਗਲੁਰੂ ਨੇ ਆਈ. ਪੀ. ਐੱਲ. ਵਿਚ ਹੁਣ ਤੱਕ 21 ਵਾਰ 200 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ। ਜਦਕਿ ਚੇਨਈ ਸੁਪਰ ਕਿੰਗਜ਼ ਨੇ 22 ਵਾਰ ਇਹ ਮੁਕਾਮ ਹਾਸਲ ਕੀਤਾ ਹੈ।
ਇਹ ਖ਼ਬਰ ਪੜ੍ਹੋ-ਰਾਹੁਲ ਨੇ IPL 'ਚ ਪੂਰੇ ਕੀਤੇ 150 ਛੱਕੇ, ਇਸ ਮਾਮਲੇ 'ਚ ਵਾਰਨਰ ਤੇ ਡਿਵੀਲੀਅਰਸ ਨੂੰ ਛੱਡਿਆ ਪਿੱਛੇ
ਜੇਕਰ ਟੀ-20 ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਸੂਚੀ ਵਿਚ ਸਭ ਤੋਂ ਜ਼ਿਆਦਾ ਵਾਰ 200 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀਆਂ ਟੀਮਾਂ ਵਿਚ ਇੰਗਲੈਂਡ ਦੀ ਸਰਮਰੇਟ ਸਭ ਤੋਂ ਅੱਗੇ ਹੈ। ਸਮਰਸੇਟ ਨੇ ਟੀ-20 ਕ੍ਰਿਕਟ ਵਿਚ 29 ਵਾਰ 200 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਦੂਜੇ ਸਥਾਨ 'ਤੇ ਚੇਨਈ ਸੁਪਰ ਕਿੰਗਜ਼ ਦਾ ਨਾਂ ਆਉਂਦਾ ਹੈ। ਚੇਨਈ ਨੇ ਆਈ. ਪੀ. ਐੱਲ. ਅਤੇ ਚੈਂਪੀਅਨਸ ਲੀਗ ਵਿਚ ਕੁੱਲ ਮਿਲਾ ਕੇ 25 ਵਾਰ 200 ਪਲਸ ਦੌੜਾਂ ਬਣਾਈਆਂ ਹਨ।
ਟੀ-20 ਕ੍ਰਿਕਟ ਵਿਚ ਸਭ ਤੋਂ ਜ਼ਿਆਦਾ 200 ਪਲਸ ਦੌੜਾਂ ਬਣਾਉਣ ਵਾਲੀਆਂ ਟੀਮਾਂ
29: ਸਰਮਰੇਟ
25: ਚੇਨਈ ਸੁਪਰ ਕਿੰਗਜ਼*
24: ਰਾਇਲ ਚੈਲੰਜਰਜ਼ ਬੈਂਗਲੁਰੂ
22: ਸੈਂਟ੍ਰਲ ਡਿਸਿਟ੍ਰਕਟ
22: ਯਾਰਕਸ਼ਾਇਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।