ਕ੍ਰਿਸਟਲ ਪੈਲੇਸ ਦਾ ਮੈਨੇਜਰ ਕੋਵਿਡ-19 ਪਾਜ਼ੇਟਿਵ, ਈ. ਪੀ. ਐੱਲ. ਨੇ ਮੈਚ ਮੁਲਤਵੀ ਕਰਨ ਦੀ ਮੰਗ ਠੁਕਰਾਈ
Monday, Dec 27, 2021 - 11:00 AM (IST)
ਸਪੋਰਟਸ ਡੈਸਕ- ਕੋਰੋਨਾ ਵਾਇਰਸ ਨੇ ਪਿਛਲੇ ਦੋ ਸਾਲਾਂ 'ਚ ਪੂਰੇ ਵਿਸ਼ਵ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਕੋਰੋਨਾ ਦੇ ਡੈਲਟਾ ਸਵਰੂਪ ਤੋਂ ਬਾਅਦ ਹੁਣ ਇਸ ਦੇ ਨਵੇਂ ਸਵਰੂਪ ਓਮੀਕਰੋਨ ਨੇ ਪੂਰੇ ਵਿਸ਼ਵ 'ਚ ਦਹਿਸ਼ਤ ਪਾਈ ਹੋਈ ਹੈ। ਵਿਸ਼ਵ 'ਚ ਰੋਜ਼ ਕਾਫੀ ਵੱਡੀ ਗਿਣਤੀ 'ਚ ਲੋਕ ਕੋਰੋਨਾ ਦੇ ਇਸ ਓਮੀਕਰੋਨ ਵਾਇਰਸ ਨਾਲ ਸੰਕ੍ਰਮਿਤ ਹੋ ਰਹੇ ਹਨ।
ਇਹ ਵੀ ਪੜ੍ਹੋ : ਨੋਵਾਕ ਜੋਕੋਵਿਚ ਨੇ ਏ. ਟੀ. ਪੀ. ਕੱਪ 'ਚ ਖੇਡਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜ੍ਹਾ
ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਦੀ ਟੀਮ ਕ੍ਰਿਸਟਲ ਪੈਲੇਸ ਨੇ ਕੁਝ ਖਿਡਾਰੀਆਂ ਤੇ ਮੈਨੇਜਰ ਪੈਟ੍ਰਿਕ ਵਿਏਰਾ ਦੇ ਵੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਨਾਲ ਟੋਟੇਨਹਮ ਹਾਟਸਪਰ ਦੇ ਖ਼ਿਲਾਫ਼ ਮੈਚ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ ਪਰ ਇੰਗਲੈਂਡ ਦੀ ਚੋਟੀ ਦੇ ਘਰੇਲੂ ਫੁੱਟਬਾਲ ਟੂਰਨਾਮੈਂਟ ਦੇ ਅਧਿਕਾਰੀਆਂ ਨੇ ਇਸ ਮੰਗ ਨੂੰ ਖ਼ਾਰਜ ਕਰ ਦਿੱਤਾ।
ਇਹ ਵੀ ਪੜ੍ਹੋ : SA vs IND: ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਧਾਰਿਆ ਮੌਨ, ਜਾਣੋ ਇਸ ਦੀ ਵਜ੍ਹਾ
ਪੈਲੇਸ ਦੀ ਟੀਮ ਨੇ ਕੋਵਿਡ-19 ਪਾਜ਼ੇਟਿਵ ਹੋਏ ਖਿਡਾਰੀਆਂ ਦੀ ਗਿਣਤੀ ਦੀ ਜਾਣਕਾਰੀ ਨਹੀਂ ਦਿੱਤੀ ਹੈ। ਪਰ ਲੀਗ ਦੇ ਆਯੋਜਕਾਂ ਦਾ ਮੰਨਣਾ ਹੈ ਕਿ ਉਤਰੀ ਲੰਡਨ ਸਥਿਤ ਟੀਮ ਦੇ ਕੋਲ ਮੈਚ ਦੇ ਲਈ ਮੈਦਾਨ 'ਤੇ ਉਤਰਨ ਲਈ ਚੰਗੀ ਗਿਣਤੀ 'ਚ ਖਿਡਾਰੀ ਹਨ। ਇਸ ਮੈਚ ਦੇ ਦੌਰਾਨ ਹਾਲਾਂਕਿ ਵਿਏਰਾ ਮੌਜੂਦ ਨਹੀਂ ਰਹਿਣਗੇ ਜੋ ਜਾਂਚ 'ਚ ਕੋਵਿਡ-19 ਪਾਜ਼ੇਟਿਵ ਹੋਣ ਨਾਲ ਇਕਾਂਤਵਾਸ 'ਚ ਹਨ। ਕੋਵਿਡ-19 ਨਾਲ ਜੁੜੇ ਮਾਮਲਿਆਂ ਦੇ ਕਾਰਨ ਐਤਵਾਰ ਨੂੰ ਖੇਡੇ ਜਾਣ ਵਾਲੇ ਤਿੰਨ ਮੈਚ ਪਹਿਲਾਂ ਹੀ ਮੁਲਤਵੀ ਕਰ ਦਿੱਤੇ ਗਏ ਹਨ। ਪਿਛਲੇ ਦੋ ਹਫ਼ਤਿਆਂ 'ਚ ਕੋਵਿਡ-19 ਨਾਲ ਜੁੜੇ ਮਾਮਲਿਆਂ ਦੇ ਕਾਰਨ 13 ਮੈਚ ਮੁਲਤਵੀ ਹੋਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।