ਸਰਬੀਆ ਨੂੰ ਹਰਾ ਕੇ ਕ੍ਰੋਏਸ਼ੀਆ ਡੇਵਿਸ ਕੱਪ ਫਾਈਨਲ ''ਚ
Saturday, Dec 04, 2021 - 07:28 PM (IST)

ਮੈਡ੍ਰਿਡ- ਕ੍ਰੋਏਸ਼ੀਆ ਨੇ ਸਰਬੀਆ ਨੂੰ ਹਰਾ ਕੇ ਡੇਵਿਸ ਕੱਪ ਟੈਨਿਸ ਫਾਈਨਲਸ 'ਚ ਪ੍ਰਵੇਸ਼ ਕਰ ਲਿਆ। ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਸਿੰਗਲ ਦੀ ਆਪਣੀ ਜਿੱਤ ਨੂ ਫ਼ੈਸਲਾਕੁੰਨ ਡਬਲਜ਼ ਮੈਚ 'ਚ ਦੋਹਰਾ ਨਾ ਸਕੇ। ਕ੍ਰੋਏਸ਼ੀਆ ਦੀਆਂ ਨਜ਼ਰਾਂ ਤੀਜੀ ਵਾਰ ਡੇਵਿਸ ਕੱਪ ਜਿੱਤਣ 'ਤੇ ਲੱਗੀ ਹੈ। ਐਤਵਾਰ ਨੂੰ ਉਸ ਦਾ ਸਾਹਮਣਆ ਰੂਸ ਤੇ ਜਰਮਨੀ ਦਰਮਿਆਨ ਹੋਣ ਵਾਲੇ ਸੈਮੀਫ਼ਾਈਨਲ ਦੇ ਜੇਤੂ ਨਾਲ ਹੋਵੇਗਾ।
ਕ੍ਰੋਏਸ਼ੀਆ ਦੇ ਨਿਕਲਾ ਮੇਕਟਿਚ ਤੇ ਮੇਟ ਪੇਵਿਚ ਨੇ ਡਬਲਜ਼ ਮੁਕਾਬਲੇ 'ਚ ਜੋਕੋਵਿਚ ਤੇ ਫ਼ਿਲਿਪ ਕ੍ਰਾਜਿਨੋਵਿਚ ਨੂੰ 7-5, 6-1 ਨਾਲ ਹਰਾਇਆ। ਇਸ ਤੋਂ ਪਹਿਲਾਂ ਜੋਕੋਵਿਚ ਨੇ ਸਿੰਗਲ ਮੈਚ 'ਚ ਮਾਰਿਨ ਸਿਲਿਚ ਨੂੰ 6-4, 6-2 ਨਾਲ ਹਰਾ ਕੇ ਕ੍ਰੋਏਸ਼ੀਆ ਨੂੰ ਬਰਾਬਰੀ ਦਿਵਾਈ ਸੀ। ਕ੍ਰੋਏਸ਼ੀਆ ਨੂੰ ਬੋਰਨਾ ਗੋਜੋ ਨੇ ਬੜ੍ਹਤ ਦਿਵਾਈ ਜਿਨ੍ਹਾਂ ਨੇ ਪਹਿਲੇ ਸਿੰਗਲ ਮੈਚ 'ਚ ਸੁਸਾਨ ਲਾਜੋਵਿਚ ਨੂੰ 4-6, 6-3, 6-2 ਨਾਲ ਹਰਾਇਆ।