''ਨਾਈਟ'' ਦੀ ਉਪਾਧੀ ਮਿਲਣ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਦੀ ਪ੍ਰਵਾਹ ਨਹੀਂ : ਬਾਇਕਾਟ

09/11/2019 11:11:57 PM

ਲੰਡਨ— ਇੰਗਲੈਂਡ ਦੇ ਜਿਓਫਰੀ ਬਾਇਕਾਟ ਨੂੰ 'ਨਾਈਟ' ਦੀ ਉਪਾਧੀ ਦਿੱਤੇ ਜਾਣ ਦੀ ਫਰਾਂਸ ਵਿਚ ਘਰੇਲੂ ਹਿੰਸਾ ਦੇ ਇਕ ਪੁਰਾਣੇ ਮਾਮਲੇ ਨੂੰ ਲੈ ਕੇ ਚਾਹੇ ਆਲੋਚਨਾ ਹੋ ਰਹੀ ਹੋਵੇ ਪਰ ਉਸ ਨੇ ਕਿਹਾ ਕਿ ਉਸ ਨੂੰ ਸਿਰਫ ਕ੍ਰਿਕਟ ਦੀ ਵਜ੍ਹਾ ਨਾਲ ਹੀ ਇਹ ਸਨਮਾਨ ਮਿਲਿਆ ਹੈ। ਉਹ ਆਲੋਚਨਾਵਾਂ ਦੀ ਪ੍ਰਵਾਹ ਨਹੀਂ ਕਰਦਾ।
ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਬਾਇਕਾਟ ਨੂੰ ਨਾਈਟ ਦੀ ਉਪਾਧੀ ਦਿੱਤੀ ਸੀ। ਬ੍ਰਿਟੇਨ ਦੀ ਸੀਨੀਅਰ ਮਹਿਲਾ ਸੰਸਦ ਮੈਂਬਰ ਹੈਰੀਅਟ ਹਰਮਨ ਨੇ ਇਸ ਆਧਾਰ 'ਤੇ ਇਸ ਦੀ ਆਲੋਚਨਾ ਕੀਤੀ ਸੀ ਕਿ ਆਪਣੀ ਉਸ ਸਮੇਂ ਦੀ ਗਰਲਫਰੈਂਡ ਨੂੰ ਕੁੱਟਣ ਦੇ ਦੋਸ਼ ਵਿਚ 1998 ਵਿਚ ਫਰਾਂਸ ਦੀ ਇਕ ਅਦਾਲਤ ਨੇ ਬਾਇਕਾਟ ਨੂੰ ਦੋਸ਼ੀ ਪਾਇਆ ਸੀ। ਬਾਇਕਾਟ ਨੇ ਬੀ. ਬੀ. ਸੀ. ਰੇਡੀਓ ਫੋਰ ਦੇ ਇਕ ਪ੍ਰੋਗਰਾਮ 'ਚ ਕਿਹਾ ਕਿ ਮੈਂ ਇਸ ਦੀ ਪ੍ਰਵਾਹ ਨਹੀਂ ਕਰਦਾ। ਉਹ 25 ਸਾਲ ਪੁਰਾਣੀ ਗੱਲ ਹੈ। 25 ਸਾਲ ਪਹਿਲਾਂ ਫਰਾਂਸ ਦੀ ਇਕ ਅਦਾਲਤ 'ਚ ਉਸ ਨੇ ਮੈਨੂੰ 10 ਲੱਖ ਪਾਊਂਡ ਦੇ ਲਈ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਮਨ੍ਹਾ ਕਰ ਦਿੱਤਾ ਕਿਉਂਕਿ ਇੰਗਲੈਂਡ 'ਚ ਜੇਕਰ ਤੁਸੀਂ ਇਸ ਤਰ੍ਹਾ ਪੈਸਾ ਦਿੰਦੇ ਹੋ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਕੁਝ ਤਾਂ ਗਲਤ ਰਿਹਾ ਹੋਵੇਗਾ।


Gurdeep Singh

Content Editor

Related News