ਨਵਜੰਮੀ ਧੀ ਦੇ ਨਾਲ ਦਿਸੇ ਕ੍ਰਿਸਟੀਆਨੋ ਰੋਨਾਲਡੋ
Sunday, May 01, 2022 - 04:23 PM (IST)

ਸਪੋਰਟਸ ਡੈਸਕ- ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਨਵਜੰਮੀ ਧੀ ਨੂੰ ਗੋਦ 'ਚ ਲਏ ਹੋਏ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਮੈਨਚੈਸਟਰ ਯੂਨਾਈਟਿਡ ਸਟਾਰ ਤੇ ਉਨ੍ਹਾਂ ਦੀ ਮਹਿਲਾ ਸਾਥੀ ਜਾਰਜੀਨਾ ਰੋਡ੍ਰੀਗੇਜ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਡਿਲੀਵਰੀ ਦੇ ਦੌਰਾਨ ਆਪਣੇ ਨਵਜੰਮੇ ਪੁੱਤਰ ਨੂੰ ਦੁਖਦ ਰੂਪ ਨਾਲ ਗੁਆ ਦਿੱਤਾ। ਜਾਰਜੀਨਾ ਦੇ ਗਰਭ 'ਚ ਦੋ ਬੱਚੇ ਸਨ ਜਿਸ 'ਚੋਂ ਸਿਰਫ਼ ਇਕ ਨੂੰ ਹੀ ਬਚਾਇਆ ਜਾ ਸਕਿਆ ਸੀ।